DIG ਕੁਲਦੀਪ ਸਿੰਘ ਚਹਿਲ ਦੇ ਨਾਮ ਤੇ ਫੇਸਬੁੱਕ ਤੇ ਘੁੰਮ ਰਿਹਾ ਫਰਜ਼ੀ ਅਕਾਊਂਟ, ਪੁਲਿਸ ਅਧਿਕਾਰੀ ਨੇ ਕਿਹਾ - ਸਾਵਧਾਨ ਰਹੋ

DIG Kuldeep Singh Chahal : ਪੰਜਾਬ ਪੁਲਿਸ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਦਾ ਫੇਸਬੁੱਕ 'ਤੇ ਫਰਜ਼ੀ ਅਕਾਊਂਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਵੀ ਕੀਤੀ ਹੈ।

By  KRISHAN KUMAR SHARMA August 5th 2026 11:57 AM -- Updated: August 5th 2026 12:08 PM

DIG Kuldeep Singh Chahal : ਸਾਈਬਰ ਧੋਖਾਧੜੀ ਦਾ ਸ਼ਿਕਾਰ ਆਮ ਲੋਕ ਹੀ ਨਹੀਂ, ਸਗੋਂ ਕਈ ਵਾਰ ਪੁਲਿਸ ਅਧਿਕਾਰੀ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਦਾ ਫੇਸਬੁੱਕ 'ਤੇ ਫਰਜ਼ੀ ਅਕਾਊਂਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਵੀ ਕੀਤੀ ਹੈ।

AAP ਲੀਡਰ ਅਰਵਿੰਦ ਬਜਾਜ 'ਤੇ ਜਬਰ-ਜਨਾਹ ਦਾ ਕੇਸ ਦਰਜ, ਜੂਨੀਅਰ ਵਕੀਲ ਨੇ ਹੀ ਲਾਏ ਇਲਜ਼ਾਮ, ਜਾਣੋ ਕੌਣ ਹੈ ਬਜਾਜ ?

ਕੁਲਦੀਪ ਸਿੰਘ ਚਹਿਲ, ਇਸ ਸਮੇਂ ਪਟਿਆਲਾ ਰੇਂਜ ਦੇ ਡੀਆਈਜੀ ਹਨ, ਜਿਨ੍ਹਾਂ ਦੇ ਨਾਮ 'ਤੇ ਕਿਸੇ ਨੇ ਫਰਜ਼ੀ ਫੇਸਬੁੱਕ ਅਕਾਊਂਟ ਬਣਾਇਆ ਹੋਇਆ ਹੈ। ਅਧਿਕਾਰੀ ਨੇ ਖੁਦ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਫਿਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ, ਫੇਸਬੁੱਕ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਉਸ ਅਕਾਊਂਟ ਤੋਂ ਕੋਈ ਫਰੈਂਡ ਰਿਕਵੈਸਟ, ਸੁਨੇਹਾ, ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਪੈਸੇ ਮਿਲਦੇ ਹਨ, ਤਾਂ ਇਸ 'ਤੇ ਬਿਲਕੁਲ ਵੀ ਭਰੋਸਾ ਨਾ ਕਰੋ।


ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਕਤ ਫੇਸਬੁੱਕ ਅਕਾਊਂਟ ਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਕਿਸੇ ਨੂੰ ਇਸ ਅਕਾਊਂਟ ਤੋਂ ਕੋਈ ਫਰੈਂਡ ਰਿਕਵੈਸਟ, ਸੁਨੇਹਾ, ਪੈਸੇ ਦੀ ਮੰਗ, ਜਾਂ ਕਿਸੇ ਹੋਰ ਤਰ੍ਹਾਂ ਦਾ ਸੰਪਰਕ ਮਿਲਦਾ ਹੈ, ਤਾਂ ਕਿਰਪਾ ਕਰਕੇ ਇਸ 'ਤੇ ਭਰੋਸਾ ਨਾ ਕਰੋ ਜਾਂ ਕੋਈ ਨਿੱਜੀ ਜਾਂ ਵਿੱਤੀ ਜਾਣਕਾਰੀ ਸਾਂਝੀ ਨਾ ਕਰੋ।

ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਜਾਅਲੀ ਅਕਾਊਂਟ ਦੀ ਤੁਰੰਤ ਫੇਸਬੁੱਕ ਨੂੰ ਰਿਪੋਰਟ ਕਰਨ। ਕਿਸੇ ਵੀ ਧੋਖਾਧੜੀ ਜਾਂ ਪਛਾਣ ਦੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਜਾਣਕਾਰਾਂ ਨੂੰ ਵੀ ਸੁਚੇਤ ਕਰੋ।

ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਡੇ ਸਹਿਯੋਗ ਅਤੇ ਚੌਕਸੀ ਲਈ ਧੰਨਵਾਦ।

ਇਹ ਵੀ ਪੜ੍ਹੋ... Assam Floods : ਗਲੋਬਲ ਸਿੱਖਜ਼ ਸੰਸਥਾ ਤੇ ਸਲਮਾਨ ਖਾਨ ਨੇ ਹੜ੍ਹ ਪੀੜਤਾਂ ਲਈ 'ਆਸ਼ਿਆਨਾ' ਮੁਹਿੰਮ ਕੀਤੀ ਸ਼ੁਰੂ

Related Post