ਕੁੜੀਆਂ ਦੀ ਅਸ਼ਲੀਲ ਵੀਡੀਓ ਬਣਾਉਣ ਵਾਲੇ ਅਖੌਤੀ ਬਾਬੇ ਨੂੰ ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਦਬੋਚਿਆ

By  Jasmeet Singh October 4th 2023 05:59 PM

ਖਰੜ: ਖਰੜ ਪੁਲਿਸ ਨੇ ਇੱਕ ਪੀੜਤਾ ਦੇ ਬਿਆਨ 'ਤੇ ਸ਼ੋਸਲ ਮੀਡੀਆ ਦੀ ਵਰਤੋਂ ਰਾਹੀਂ ਬਹਿਲਾ-ਫੁਸਲਾ ਕੇ ਅਸ਼ਲੀਲ ਵੀਡੀਓ ਰਿਕਾਰਡ ਕਰਨ ਦੇ ਮਾਮਲੇ 'ਚ ਇੱਕ ਅਖੌਤੀ ਸਾਧ ਨੂੰ ਰਾਜਸਥਾਨ ਪਹੁੰਚ ਕੇ ਗ੍ਰਿਫ਼ਤਾਰ ਕੀਤਾ ਹੈ। 

ਥਾਣਾ ਸਦਰ ਖਰੜ ਦੀ ਪੁਲਿਸ ਵੱਲੋਂ ਸਰੀਰਕ ਸ਼ੋਸ਼ਣ ਦੇ ਮਾਮਲੇ ਸਬੰਧੀ IPC ਦੀ ਧਾਰਾ 342, 376, 506 ਅਤੇ IT ਐਕਟ 2000 ਦੀ ਧਾਰਾ 66E ਅਧੀਨ ਅਖੌਤੀ ਬਾਬੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਅਖੌਤੀ ਬਾਬਾ ਸੁਰਿੰਦਰ ਟੰਡਵਾਲ ਉਰਫ ਗਣੇਸ ਨਾਥ ਵਾਸੀ ਪਿੰਡ ਮੇਦਾਸਰ ਬਾਸ, ਜਿਲ੍ਹਾਂ ਨਗੋਰ, ਰਾਜਸਥਾਨ ਨੂੰ ਸ਼ੋਸਲ ਮੀਡੀਆ 'ਤੇ ਬਹਿਲਾ ਫੁਸਲਾ ਕੇ ਅਸਲੀਲ ਵੀਡੀਓ ਰਿਕਾਰਡ ਕਰਨ, ਮਜਬੂਰੀ ਦਾ ਫਾਇਦਾ ਉਠਾ ਕੇ ਦੁਸ਼ਕਰਮ/ਸ਼ਰੀਰਕ ਸ਼ੋਸਣ ਕਰਨ ਅਤੇ ਧਮਕਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। 


ਇਸ ਮਾਮਲੇ 'ਚ ਮੁਲਜ਼ਮ ਨੂੰ ਅੱਜ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸਨੂੰ ਅਦਾਲਤ ਨੇ 5 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਕਿ ਮੁਲਜ਼ਮ ਸੁਰਿੰਦਰ ਟੰਡਵਾਲ ਉਰਫ ਗਣੇਸ ਨਾਥ ਅਕਸਰ ਭੋਲੀ ਭਾਲੀਆ ਲੜਕੀਆ ਨੂੰ ਕਾਲਾ ਜਾਦੂ ਅਤੇ ਟੂਣੇ ਨਾਲ ਡਰਾ ਕੇ ਆਪਣੇ ਵਸ ਵਿੱਚ ਕਰ ਕੇ ਉਨ੍ਹਾਂ ਨਾਲ ਦੁਸ਼ਕਰਮ ਕਰਦਾ ਸੀ ਅਤੇ ਜਾਦੂ-ਟੂਣੇ ਦੇ ਨਾਮ 'ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ। 

ਇਹ ਵੀ ਪੜ੍ਹੋ: SYL ਨਹਿਰ ਵਿਵਾਦ ਮਾਮਲੇ 'ਤੇ SC ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਕਿਹਾ- 'ਰਾਜਨੀਤੀ ਨਾ ਕਰੋ'

Related Post