Machhiwara Sahib ਦੇ ਪਿੰਡ ਸਲਾਣਾ ਬੇਟ ’ਚ ਕਿਸਾਨ ਦੀ ਮੌਤ; ਕਣਕ ਦੀ ਅੱਗ ਬੁਝਾਉਂਦੇ ਸਮੇਂ ਪਿਆ ਦਿਲ ਦਾ ਦੌਰਾ

ਇਸ ਦੌਰਾਨ ਅੱਗ ਬੁਝਾਉਂਦਿਆਂ ਟ੍ਰੈਕਟਰ ਸਵਾਰ ਮਨਦੀਪ ਸਿੰਘ ਨੇ ਜਦੋਂ ਆਪਣੀ ਕਣਕ ਨੂੰ ਚਪੇਟ ਵਿਚ ਆਉਂਦਿਆਂ ਦੇਖਿਆ ਤਾਂ ਉਹ ਧੂੰਏ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਨੂੰ ਬੁਝਾਉਣ ਲੱਗ ਪਿਆ।

By  Aarti April 21st 2026 11:02 AM

Machhiwara Sahib News : ਮਾਛੀਵਾੜਾ ਦੇ ਨੇੜ੍ਹਲੇ ਪਿੰਡ ਸਲਾਣਾ ਬੇਟ ਵਿਖੇ ਵਾਪਰੇ ਦਰਦਨਾਕ ਹਾਦਸੇ ’ਚ ਕਣਕ ਨੂੰ ਅੱਗ ਬੁਝਾਉਂਦਿਆਂ ਟਰੈੈਕਟਰ ਸਵਾਰ ਨੌਜਵਾਨ ਕਿਸਾਨ ਮਨਦੀਪ ਸਿੰਘ (42) ਦੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਬੀਤੇ ਦਿਨ ਸਵੇਰੇ 8.30 ਵਜੇ ਸ਼ਾਟ ਸਰਕਟ ਕਾਰਨ ਖੇਤਾਂ ਵਿਚ ਖੜੇ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਕਿਸਾਨ ਮਨਦੀਪ ਸਿੰਘ ਦੀ ਖੜ੍ਹੀ ਕਣਕ ਫਸਲ ਵੱਲ ਵਧਦੀ ਜਾ ਰਹੀ ਸੀ ਜਿਸ ਕਾਰਨ ਉਹ ਟ੍ਰੈਕਟਰ ਲੈ ਕੇ ਹੋਰ ਪਿੰਡ ਵਾਸੀਆਂ ਦੀ ਮੱਦਦ ਨਾਲ ਅੱਗ ਨੂੰ ਬੁਝਾਉਣ ਵਿਚ ਲੱਗ ਗਿਆ।

ਇਸ ਦੌਰਾਨ ਅੱਗ ਬੁਝਾਉਂਦਿਆਂ ਟ੍ਰੈਕਟਰ ਸਵਾਰ ਮਨਦੀਪ ਸਿੰਘ ਨੇ ਜਦੋਂ ਆਪਣੀ ਕਣਕ ਨੂੰ ਚਪੇਟ ਵਿਚ ਆਉਂਦਿਆਂ ਦੇਖਿਆ ਤਾਂ ਉਹ ਧੂੰਏ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਨੂੰ ਬੁਝਾਉਣ ਲੱਗ ਪਿਆ। ਅੱਗ ਬੁਝਾਉਣ ਸਮੇਂ ਆਪਣੀ ਫਸਲ ਨੂੰ ਬਚਾਉਂਦਿਆਂ ਅਤੇ ਧੂੰਏ ਦੀ ਚਪੇਟ ਵਿਚ ਆਉਣ ਕਾਰਨ ਉਹ ਘਬਰਾਹਟ ਵਿਚ ਆ ਗਿਆ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ।

ਪਿੰਡ ਵਾਸੀਆਂ ਵਲੋਂ ਮੌਕੇ ’ਤੇ ਕਿਸਾਨ ਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਜਦੋਂ ਪਿੰਡ ਵਿਚ ਉਸਦੀ ਮੌਤ ਦੀ ਖ਼ਬਰ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਨੌਜਵਾਨ ਮਨਦੀਪ ਸਿੰਘ ਦੇ 2 ਛੋਟੇ-ਛੋਟੇ ਬੱਚੇ ਹਨ ਜਦਕਿ ਉਸਦੇ ਪਿਤਾ ਦੀ ਡੇਢ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਵਿਧਵਾ ਮਾਂ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਸੀ।

ਇਹ ਵੀ ਪੜ੍ਹੋ  : Punjab Heatwave Alert : ਪੰਜਾਬ-ਚੰਡੀਗੜ੍ਹ ’ਚ ਇਸ ਵਾਰ ਲੋਕਾਂ ਨੂੰ ਸਤਾਏਗੀ ਅੱਤ ਦੀ ਗਰਮੀ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post