Gold Silver Price Today : 5000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦੀ ਚਮਕ ਵੀ ਹੋਈ ਫਿੱਕੀ, ਵੇਖੋ ਨਵੀਆਂ ਕੀਮਤਾਂ
Gold Silver Price Today : ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਮਲਟੀ-ਕਮੋਡਿਟੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਮਹੱਤਵਪੂਰਨ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸੋਨਾ ₹1,52,799 'ਤੇ ਵਪਾਰ ਕਰ ਰਿਹਾ ਸੀ, ਜੋ ਕਿ ਲਗਭਗ ₹900 ਦੀ ਗਿਰਾਵਟ ਹੈ।
21 ਅਪ੍ਰੈਲ ਨੂੰ Bankbazaar.com ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ਮੰਗਲਵਾਰ ਨੂੰ 22 ਕੈਰੇਟ ਸੋਨੇ ਦੇ 1 ਗ੍ਰਾਮ ਦੀ ਕੀਮਤ ₹14,285 ਸੀ। ਇਹੀ ਕੀਮਤ ਸੋਮਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਵੀ ਲਾਗੂ ਸੀ। 22 ਕੈਰੇਟ ਸੋਨੇ ਦੀਆਂ ਹੋਰ ਕੀਮਤਾਂ ਦੀ ਗੱਲ ਕਰੀਏ ਤਾਂ 22 ਕੈਰੇਟ ਸੋਨੇ ਦੇ 8 ਗ੍ਰਾਮ ਦੀ ਕੀਮਤ ₹1,14,280 ਹੈ। ਇਸੇ ਤਰ੍ਹਾਂ, 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,42,850 ਹੈ।
24 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 1 ਗ੍ਰਾਮ ਦੀ ਕੀਮਤ ₹14,999 ਹੈ। ਇਸੇ ਤਰ੍ਹਾਂ, ਬਾਜ਼ਾਰ ਵਿੱਚ 8 ਗ੍ਰਾਮ ਦੀ ਕੀਮਤ ₹1,19,992 ਹੈ। ਜਦੋਂ ਕਿ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ₹1,49,990 ਹੈ। ਦੱਸ ਦਈਏ ਕਿ ਸੋਮਵਾਰ ਨੂੰ ਵੀ ਕੀਮਤਾਂ ਇਸ ਭਾਅ ਨੇੜੇ ਹੀ ਸਥਿਰ ਸਨ, ਜਿਸ ਨਾਲ ਕੋਈ ਜ਼ਿਆਦਾ ਫਰਕ ਨਹੀਂ।
ਹਾਲਾਂਕਿ, ਚਾਂਦੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਕਿਉਂਕਿ ਮੰਗਲਵਾਰ ਨੂੰ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ ਡਿੱਗ ਗਈ ਹੈ। ਅੱਜ, ਸਰਾਫਾ ਬਾਜ਼ਾਰਾਂ ਵਿੱਚ 1 ਕਿਲੋ ਚਾਂਦੀ ਦੀ ਕੀਮਤ 2,75,000 ਰੁਪਏ ਹੈ। ਜਦੋਂ ਕਿ ਇੱਕ ਦਿਨ ਪਹਿਲਾਂ ਕੀਮਤ 2,80,000 ਰੁਪਏ ਸੀ। ਇਸਦਾ ਮਤਲਬ ਹੈ ਕਿ ਅੱਜ ਕੀਮਤਾਂ ਵਿੱਚ 5000 ਰੁਪਏ ਦੀ ਗਿਰਾਵਟ ਆਈ ਹੈ।
21 ਅਪ੍ਰੈਲ ਨੂੰ ਸਰਾਫਾ ਬਾਜ਼ਾਰ ਵਿੱਚ 1 ਗ੍ਰਾਮ ਚਾਂਦੀ ਦੀ ਕੀਮਤ 275 ਰੁਪਏ ਹੈ। ਇੱਕ ਦਿਨ ਪਹਿਲਾਂ ਕੀਮਤ 280 ਰੁਪਏ ਸੀ। ਇਸਦਾ ਮਤਲਬ ਹੈ ਕਿ ਅੱਜ ਕੀਮਤਾਂ ਵਿੱਚ 5000 ਰੁਪਏ ਦੀ ਗਿਰਾਵਟ ਆਈ ਹੈ।
- PTC NEWS