Lawrence Of Punjab Web series ’ਤੇ ਵਿਵਾਦ; ਵੈੱਬ ਸੀਰੀਜ਼ ’ਤੇ ਪਾਬੰਦੀ ਲਗਾਉਣ ਦੀ ਉੱਠੀ ਮੰਗ, ਕੋਰਟ ਜਾਵੇਗੀ ਪੰਜਾਬ ਕਾਂਗਰਸ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ ਲੜੀ "ਲਾਰੈਂਸ ਆਫ਼ ਪੰਜਾਬ" ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਹੁਣ ਇਸ ਮਾਮਲੇ ਵਿੱਚ ਅੱਗੇ ਆਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਲਮ ਦੇ ਖਿਲਾਫ ਵੱਡਾ ਬਿਆਨ ਦਿੱਤਾ ਹੈ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਇਸ ਫਿਲਮ ਖਿਲਾਫ ਹਾਈ ਕੋਰਟ ਵਿੱਚ ਕੇਸ ਦਾਇਰ ਕਰਨਗੇ। ਉਨ੍ਹਾਂ ਨੇ ਨਿੱਜੀ ਤੌਰ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ, ਐਕਸ 'ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਇਹ ਸੰਤੁਸ਼ਟੀਜਨਕ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ 'ਤੇ ਥੱਪੜ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਮੈਂ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਹੱਥੋਂ ਖੋ ਦਿੱਤਾ। ਉਸਦੀ ਮੌਤ ਹਰ ਇੱਕ ਪੰਜਾਬੀ ਲਈ ਘਾਟਾ ਸੀ, ਦੁਨੀਆ ਭਰ ਦੇ ਲੱਖਾਂ ਫੈਨਜ਼ ਲਈ ਵੱਡਾ ਸਦਮਾ ਸੀ। ਅੱਜ ZEE5 ਉਹੀ ਗੈਂਗਸਟਰ ਉੱਤੇ “Lawrence of Punjab” ਨਾਂ ਦੀ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਕਰਨੀ ਚਾਹੁੰਦਾ ਹੈ?
ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ਼ ਸਿੱਧੂ ਹੀ ਨਹੀਂ। ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਬੇਅੰਤ ਪਰਿਵਾਰ ਅਜੇ ਵੀ ਦੁੱਖ ਵਿੱਚ ਹਨ, ਅਜੇ ਵੀ ਦਰਦ ਸਹਿ ਰਹੇ ਹਨ। ਇਹ ਟੀਵੀ ਸੀਰੀਜ਼ ਕੰਟੇਂਟ ਨਹੀਂ, ਇਹ ਸਾਡੇ ਸਾਰੇਆਂ ਦੇ ਮੂੰਹ ‘ਤੇ ਚਪੇੜ ਹੈ। ਭਗਤ ਸਿੰਘ ਜੀ ਪੰਜਾਬ ਦੀ ਪਹਿਚਾਣ ਹਨ। ਸਾਡੇ ਸੈਨਿਕ ਪੰਜਾਬ ਦੀ ਪਹਿਚਾਣ ਹਨ। ਸਾਡੇ ਕਿਸਾਨ ਪੰਜਾਬ ਦੀ ਪਹਿਚਾਣ ਹਨ। ਇੱਕ ਗੈਂਗਸਟਰ ਨਹੀਂ। ਗੈਂਗਸਟਰ ਕਦੇ ਵੀ ਨਹੀਂ! ਮੈਂ ਇੱਕ PIL ਫਾਇਲ ਕਰ ਰਿਹਾ ਹਾਂ। ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ।
ਕਾਬਿਲੇਗੌਰ ਹੈ ਕਿ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਇਸ ਵੈੱਬ ਸੀਰੀਜ ਨੂੰ ਨਿਰਦੇਸ਼ਕ ਰਾਘਵ ਧਾਰ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸੀਰੀਜ਼ ਓਟੀਟੀ ਪਲੇਟਫਾਰਮ ZEE5 'ਤੇ 27 ਅਪ੍ਰੈਲ, 2026 ਨੂੰ ਰਿਲੀਜ਼ ਹੋਵੇਗੀ। ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਇਸਨੇ ਪੰਜਾਬ ਵਿੱਚ ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ। ਪੰਜਾਬ ਕਾਂਗਰਸ ਨੇ ਇਸ ਲੜੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਇਹ ਅਪਰਾਧੀਆਂ ਨੂੰ ਹਾਈਲਾਈਟ ਕਰ ਰਹੀ ਹੈ।
ਇਹ ਵੀ ਪੜ੍ਹੋ : Punjab Government Debt : ਕਰਜ਼ੇ ਦੀ ਦਲਦਲ 'ਚ ਪੰਜਾਬ; ਸਰਕਾਰ ਨੇ ਮੁੜ ਲਿਆ 1300 ਕਰੋੜ ਦਾ ਕਰਜ਼
- PTC NEWS