Kisan Death : ਖਨੌਰੀ ਬਾਰਡਰ ਤੋਂ ਪਰਤ ਰਹੇ ਕਿਸਾਨ ਦੀ ਰਸਤੇ ਚ ਮੌਤ

Farmer Death at Khanuri Border : ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਆਲਮਪੁਰਾ ਦਾ ਇਹ ਕਿਸਾਨ ਬੀਤੇ ਦਿਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਜਿਸ ਦੀ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰਜੀਤ ਸਿੰਘ ਉਮਰ 58 ਸਾਲ ਵੱਜੋਂ ਹੋਈ ਹੈ।

By  KRISHAN KUMAR SHARMA February 13th 2025 02:15 PM -- Updated: February 13th 2025 05:13 PM

Farmer Death at Khanuri Border : ਖਨੌਰੀ ਬਾਰਡਰ ਤੋਂ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਆਲਮਪੁਰਾ ਦਾ ਇਹ ਕਿਸਾਨ ਬੀਤੇ ਦਿਨ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਜਿਸ ਦੀ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰਜੀਤ ਸਿੰਘ ਉਮਰ 58 ਸਾਲ ਵੱਜੋਂ ਹੋਈ ਹੈ।

ਕਿਸਾਨ ਯੂਨੀਅਨ ਦੇ ਆਗੂ ਮਨਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਬਈ ਕਿਸਾਨ ਲਗਾਤਾਰ ਖਨੋਰੀ ਬਾਰਡਰ ਤੇ ਡਟਿਆ ਹੋਇਆ ਸੀ ਅਤੇ ਕੱਲ ਮਹਾ ਪੰਚਾਇਤ ਵਿੱਚ ਸ਼ਾਮਿਲ ਸੀ ਜਦੋਂ ਵਾਪਸ ਆਇਆ ਤਾਂ ਰਸਤੇ ਵਿੱਚ ਛਾਤੀ ਵਿੱਚ ਦਰਦ ਉੱਠਿਆ ਤਾਂ ਉਸਦੀ ਮੌਤ ਹੋ ਗਈ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਲਗਾਤਾਰ ਇੱਕ ਸਾਲ ਤੋਂ ਬਾਰਡਰਾਂ ਉੱਤੇ ਬੈਠੇ ਹਨ ਤੇ ਬਹੁਤ ਕਿਸਾਨ ਸ਼ਹੀਦ ਹੋ ਚੁੱਕੇ ਹਨ ਤੇ ਉਹਨਾਂ ਨੇ ਕਿਹਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਜੋ ਕਿਸਾਨ ਆਪਣੇ ਆਪਣੇ ਘਰ ਜਾਣ।

ਡਾਕਟਰ ਤੁਲੇਸ਼ ਨੇ ਦੱਸਿਆ ਕਿ ਸਾਡੇ ਕੋਲ ਇੱਕ ਕਿਸਾਨ ਦੀ ਡੈਡ ਬੋਡੀ ਆਈ ਹੈ ਜੋ ਕਿ ਉਸਦੇ ਪਰਿਵਾਰ ਦੇ ਦੱਸਣ ਮੁਤਾਬਿਕ ਇਹ ਕੱਲ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਇਆ ਸੀ ਜਦੋਂ ਹਸਪਤਾਲ ਲੈ ਕੇ ਆਏ ਤਾਂ ਉਸਦੀ ਮੌਤ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਹੈ ਕਿ ਡੈਡ ਬੋਡੀ ਮੂਣਕ ਪੋਸਟਮਾਰਟਮ ਲਈ ਭੇਜੀ ਜਾਵੇਗੀ।

Related Post