Land Pooling Policy : ਲੈਂਡ ਪੂਲਿੰਗ ਖਿਲਾਫ਼ ਕਿਸਾਨਾਂ ਨੇ ਪੰਜਾਬ ਭਰ ਚ ਡਿਪਟੀ ਕਮਿਸ਼ਨਰਾਂ ਨੂੰ ਅੱਗੇ ਕੀਤਾ ਰੋਸ ਪ੍ਰਦਰਸ਼ਨ, ਸੌਂਪੇ ਮੰਗ ਪੱਤਰ

Land Pooling Policy : ਕਿਸਾਨ ਆਗੂ ਨੇ ਕਿਹਾ ਕਿ ਸਾਰੇ ਕਿਸਾਨ ਸਾਡੇ ਨਾਲ ਸਹਿਮਤ ਹਨ, ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਹਨ, ਲੈਂਡ ਪੂਲਿੰਗ ਦੇ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਉਜਾੜਿਆ ਗਿਆ ਜਾਂ ਉਜਾੜਿਆ ਜਾ ਰਿਹਾ, ਇਹ ਤੋਂ ਅੱਗੇ ਆਬਾਦਕਾਰ ਕਿਸਾਨਾਂ ਨੂੰ ਉੱਜੜਿਆ ਜਾ ਰਿਹਾ।

By  KRISHAN KUMAR SHARMA July 28th 2025 01:20 PM -- Updated: July 28th 2025 01:22 PM

Land Pooling Policy : ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਕਿਸਾਨਾਂ ਨੇ ਅੱਜ ਮਿੱਥੇ ਪ੍ਰੋਗਰਾਮ ਅਨੁਸਾਰ ਪੰਜਾਬ ਭਰ 'ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਵੱਡੇ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਸੌਂਪੇ ਗਏ। ਅੰਮ੍ਰਿਤਸਰ ਵਿੱਚ ਵੀ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਇਕੱਠਾ ਕੀਤਾ ਗਿਆ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਇਹ ਸਕੀਮ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਹੈ, ਕਿਸਾਨਾਂ ਲਈ ਇਹ ਕਾਲੀ ਪਾਲਿਸੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਬੰਧਕੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤਸਰ ਡੀਸੀ ਦਫ਼ਤਰ ਵਿੱਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ।

ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਹੋਈ 'ਚ ਫੈਸਲਾ ਕੀਤਾ ਸੀ। ਇਹਦਾ ਮਕਸਦ ਸੀ ਕਿ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਹੈ, ਇਹਨੂੰ ਤੁਰੰਤ ਵਾਪਸ ਲਿਆ ਜਾਵੇ। ਇਹ ਜਿਹੜੀ ਲੈਂਡ ਪੋਲਿੰਗ ਪੋਲਸੀ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਹੈ, ਜਿਸ ਤਰ੍ਹਾਂ ਕਿਸਾਨਾਂ ਲਈ ਵੀ ਇਹ ਕਾਲੀ ਪਾਲਿਸੀ ਹੈ ਜਿਹੜੀ ਲੈਂਡ ਪੋਲਿੰਗ ਪਾਲਿਸੀ। 

ਕਿਸਾਨ ਆਗੂ ਨੇ ਕਿਹਾ ਕਿ ਸਾਰੇ ਕਿਸਾਨ ਸਾਡੇ ਨਾਲ ਸਹਿਮਤ ਹਨ, ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਹਨ, ਲੈਂਡ ਪੂਲਿੰਗ ਦੇ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਉਜਾੜਿਆ ਗਿਆ ਜਾਂ ਉਜਾੜਿਆ ਜਾ ਰਿਹਾ, ਇਹ ਤੋਂ ਅੱਗੇ ਆਬਾਦਕਾਰ ਕਿਸਾਨਾਂ ਨੂੰ ਉੱਜੜਿਆ ਜਾ ਰਿਹਾ।

ਉਨ੍ਹਾਂ ਕਿਹਾ ਕਿ ਅਸੀਂ ਜਿਹੜਾ ਅੱਜ ਮੰਗ ਪੱਤਰ ਵਿੱਚ ਉਹ ਗੱਲਾਂ ਲਿਖ ਕੇ ਦਿੱਤੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਐਸਕੇਐਮ ਦਾ 30 ਤਰੀਕ ਦਾ ਟਰੈਕਟਰ ਮਾਰਚ ਹੈ ਉਹਦਾ ਸਮਰਥਨ ਕਰਾਂਗੇ। 11 ਅਗਸਤ ਨੂੰ ਜਿਹੜੇ ਪੀੜਤ ਪਿੰਡ ਆ ਜਾਂ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਕਰਾਂਗੇ।  20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੱਡਾ ਜਿਹਾ ਵੱਡਾ ਪੰਜਾਬ ਦਾ ਦਫਤਰ ਆ ਉਥੇ ਜਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂਅ ਹੇਠ ਵੱਡੀ ਮਹਾਰੈਲੀ ਕਰਾਂਗੇ, ਜਿਹਦੇ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਿਸਾਨ ਮਾਰੂ ਪਾਲਿਸੀ ਨੂੰ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇਗਾ।

Related Post