Drug Medicines : ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਲੱਖਾਂ ਦੀ ਤਾਦਾਦ ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਸਮੇਤ ਗ੍ਰਿਫ਼ਤਾਰ

Drug Medicines : ਅਧਿਕਾਰੀ ਨੇ ਦੱਸਿਆ ਵੀ ਇਹ ਸ਼ਖਸ ਲੱਖਾਂ ਦੀ ਤਾਦਾਦ ਵਿੱਚ ਨਸ਼ੇ ਦੀਆਂ ਗੋਲੀਆਂ ਲੈ ਕੇ ਫਿਰਦਾ ਪਿਆ ਸੀ, ਜਿਸ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਕਿ ਆਖਿਰ ਇੰਨੀਆ ਗੋਲੀਆਂ ਉਸ ਨੇ ਕਿਹੜੀ ਕਿਹੜੀ ਦੁਕਾਨ 'ਤੇ ਸਪਲਾਈ ਕਰਨੀ ਸੀ ਅਤੇ ਕਿੱਥੋਂ ਲੈ ਕੇ ਆਇਆ ਸੀ ?

By  KRISHAN KUMAR SHARMA October 9th 2025 03:04 PM -- Updated: October 9th 2025 03:09 PM

Drug Medicines : ਪਿਛਲੇ ਦਿਨਾਂ ਵਿੱਚ ਭਾਵੇਂ ਫਿਰੋਜ਼ਪੁਰ ਪੁਲਿਸ ਵੱਲੋਂ ਹੈਰੋਇਨ ਦੇ ਨਾਲ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ, ਲੇਕਿਨ ਪੁਲਿਸ ਵਾਸਤੇ ਹੁਣ ਮੈਡੀਕਲ ਨਸ਼ਾ ਇੱਕ ਚੈਲੇਜ ਬਣ ਕੇ ਸਾਹਮਣੇ ਆ ਰਿਹਾ ਕਿਉਂਕਿ ਦੇਖਣ ਨੂੰ ਮਿਲਦਾ ਕਿ ਨਸ਼ੇ ਦੇ ਆਦੀ ਲੋਕ  ਮੈਡੀਕਲ ਨਸ਼ੇ ਵੱਲ ਉਹਨਾਂ ਦਾ ਰੁਝਾਨ ਜਿਆਦਾ ਵੱਧਦਾ ਜਾ ਰਿਹਾ, ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲ ਲੱਖਾਂ ਦੀ ਤਾਦਾਦ ਵਿੱਚ ਪਾਬੰਦੀ ਸ਼ੁਦਾ ਨਸ਼ੇ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਅੱਜ ਫਿਰੋਜਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਲੱਖਾਂ ਦੀ ਤਾਦਾਦ ਵਿੱਚ ਪਾਬੰਦੀਸ਼ੁਦਾ ਦਵਾਈਆਂ, ਜੋ ਨਸ਼ੇ ਦੇ ਆਦੀ ਲੋਕ ਵਰਤੋਂ ਕਰਦੇ ਹਨ, ਉਹਨਾਂ ਨੂੰ ਫੜਨ ਵਿੱਚ ਸਫਲਤਾ ਮਿਲੀ।

ਅਧਿਕਾਰੀ ਨੇ ਦੱਸਿਆ ਵੀ ਇਹ ਸ਼ਖਸ ਲੱਖਾਂ ਦੀ ਤਾਦਾਦ ਵਿੱਚ ਨਸ਼ੇ ਦੀਆਂ ਗੋਲੀਆਂ ਲੈ ਕੇ ਫਿਰਦਾ ਪਿਆ ਸੀ, ਜਿਸ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਕਿ ਆਖਿਰ ਇੰਨੀਆ ਗੋਲੀਆਂ ਉਸ ਨੇ ਕਿਹੜੀ ਕਿਹੜੀ ਦੁਕਾਨ 'ਤੇ ਸਪਲਾਈ ਕਰਨੀ ਸੀ ਅਤੇ ਕਿੱਥੋਂ ਲੈ ਕੇ ਆਇਆ ਸੀ ? ਤਾਂ ਜੋ ਉਹਨਾਂ ਤੱਕ ਪਹੁੰਚ ਕੇ ਉਹਨਾਂ ਤੇ ਕਾਰਵਾਈ ਕੀਤੀ ਜਾ ਸਕੇ।

Related Post