2,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਇਹ ਫਿਲਮ ਨਿਰਮਾਤਾ ਗ੍ਰਿਫਤਾਰ

By  Aarti March 9th 2024 06:05 PM

NCB arrests Jaffer Sadiq: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੱਖਣੀ ਫਿਲਮ ਇੰਡਸਟਰੀ ਦੇ ਇੱਕ ਵੱਡੇ ਫਿਲਮ ਨਿਰਮਾਤਾ ਨੂੰ ਗ੍ਰਿਫਤਾਰ ਕੀਤਾ ਹੈ। ਐਨਸੀਬੀ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਫਿਲਮ ਨਿਰਮਾਤਾ ਜ਼ਫਰ ਸਾਦਿਕ ਦੀ ਭਾਲ ਕਰ ਰਹੀ ਸੀ। 

ਐਨਸੀਬੀ ਮੁਤਾਬਕ ਦੋਸ਼ੀ ਫਿਲਮ ਨਿਰਮਾਤਾ ਜ਼ਫਰ ਸਾਦਿਕ ਹੁਣ ਤੱਕ 2,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਦੇਸ਼ ਭੇਜ ਚੁੱਕਾ ਹੈ। ਦੋਸ਼ੀ ਫਿਲਮ ਨਿਰਮਾਤਾ ਡੀਐਮਕੇ ਪਾਰਟੀ ਵਿੱਚ ਉਪ ਸਕੱਤਰ ਵੀ ਰਹਿ ਚੁੱਕਾ ਹੈ।

ਇਸ ਮਾਮਲੇ 'ਚ NCB ਨੇ ਰਾਜਧਾਨੀ ਦਿੱਲੀ ਤੋਂ ਤਿੰਨ ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਸੀ। ਰਿਪੋਰਟ ਮੁਤਾਬਕ ਮੁਲਜ਼ਮ 45 ਵਾਰ ਸੂਡੋਫੇਡਰਾਈਨ ਨਾਮ ਦੀ ਦਵਾਈ ਵਿਦੇਸ਼ ਭੇਜ ਚੁੱਕਾ ਹੈ।

ਰਿਪੋਰਟ ਮੁਤਾਬਕ ਜ਼ਫਰ ਸਾਦਿਕ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਭਾਰਤ-ਆਸਟ੍ਰੇਲੀਆ-ਨਿਊਜ਼ੀਲੈਂਡ ਡਰੱਗਜ਼ ਕਾਰਟੈਲ ਨਾਲ ਜੁੜਿਆ ਹੋਇਆ ਸੀ। 

ਰਿਪੋਰਟ ਸਾਦਿਕ ਇਸ ਕਾਲੇ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਹੋਈ ਰਕਮ ਨੂੰ ਫਿਲਮ ਮੇਕਿੰਗ, ਰੀਅਲ ਅਸਟੇਟ, ਹੋਟਲ ਅਤੇ ਹੋਰ ਕਾਰੋਬਾਰਾਂ ਵਿੱਚ ਲਗਾ ਰਿਹਾ ਸੀ। ਪਿਛਲੇ ਮਹੀਨੇ ਇਸ ਸਿੰਡੀਕੇਟ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਫਰ ਸਾਦਿਕ ਦਾ ਨਾਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ। ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਜ਼ਫਰ ਸਾਦਿਕ 15 ਫਰਵਰੀ ਤੋਂ ਫਰਾਰ ਸੀ।

ਇਹ ਵੀ ਪੜ੍ਹੋ: Youtube ਤੇ Netflix ਦੇ ਮੁਕਾਬਲੇ 'ਚ ਐਲਾਨ ਮਸਕ ਉਤਾਰ ਰਹੇ ਨਵੀਂ ਐਪ

 

Related Post