PTC News
Search
🔍 Search

ਦੀਵਾਲੀ ਦੀ ਰਾਤ ਜਗਰਾਓਂ ਚ ਦਰਦਨਾਕ ਹਾਦਸਾ, ਪਟਾਕੇ ਨੇ ਖੋਹ ਲਈ ਮਾਪਿਆਂ ਦੀ ਇਕਲੌਤੀ ਔਲਾਦ, 14 ਸਾਲਾ ਗਗਨ ਦੀ ਮੌਤ

ਪਟਾਕਾ ਚਲਾਉਂਦੇ ਸਮੇਂ ਹੋਇਆ ਜ਼ੋਰਦਾਰ ਧਮਾਕਾ, ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ

By  Jaswinder Kaur November 9th 2026 02:40 PM

14-year-old Gagan died while bursting firecrackers :  ਦੀਵਾਲੀ ਦਾ ਤਿਉਹਾਰ ਇੱਕ ਪਰਿਵਾਰ ਲਈ ਉਮਰ ਭਰ ਦਾ ਦਰਦ ਬਣ ਗਿਆ। ਜਗਰਾਓਂ ਦੇ ਰਾਏਕੋਟ ਇਲਾਕੇ ਦੀ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਦੀਵਾਲੀ ਦੀ ਰਾਤ ਪਟਾਕਾ ਚਲਾਉਂਦੇ ਸਮੇਂ ਵਾਪਰੇ ਦਰਦਨਾਕ ਹਾਦਸੇ ਵਿੱਚ 14 ਸਾਲਾ ਬੱਚੇ ਗਗਨ ਦੀ ਮੌਤ ਹੋ ਗਈ। ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਕਰੀਬ 9 ਵਜੇ ਗਗਨ ਦੇ ਪਿਤਾ ਸੁਰੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਆਪਣੇ ਵੱਡੇ ਭਰਾ ਦੇ ਘਰ ਮੱਥਾ ਟੇਕਣ ਗਏ ਹੋਏ ਸਨ। ਇਸ ਦੌਰਾਨ ਪਰਿਵਾਰ ਦੇ ਮੈਂਬਰ ਘਰ ਦੀ ਛੱਤ 'ਤੇ ਦੀਵਾਲੀ ਮਨਾ ਰਹੇ ਸਨ ਅਤੇ ਪਟਾਕੇ ਚਲਾ ਰਹੇ ਸਨ।

ਇਹ ਵੀ ਪੜ੍ਹੋ : 

ਕੈਨੇਡਾ 'ਚ ਰੈਸ਼ ਡਰਾਈਵਿੰਗ ਮਾਮਲੇ 'ਚ ਪੰਜਾਬੀ ਗ੍ਰਿਫ਼ਤਾਰ, ਮਾਸਕ ਲਾ ਕੇ ਲਾਉਂਦਾ ਸੀ BMW ਦੀ ਰੇਸ

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਪਟਾਕਾ ਪਹਿਲੀ ਵਾਰ ਚਲਾਉਣ 'ਤੇ ਨਹੀਂ ਚੱਲਿਆ। ਇਸ ਤੋਂ ਬਾਅਦ ਦੂਜੀ ਵਾਰ ਅੱਗ ਲਗਾਉਣ 'ਤੇ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ 14 ਸਾਲਾ ਗਗਨ ਗੰਭੀਰ ਜ਼ਖ਼ਮੀ ਹੋ ਗਿਆ।

ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਗਗਨ ਨੂੰ ਇਲਾਜ ਲਈ ਸੁਧਾਰ ਸਥਿਤ ਸਰਬਜੀਤ ਹਸਪਤਾਲ ਲੈ ਕੇ ਪਹੁੰਚੇ। ਉੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ, ਪਰ ਗੰਭੀਰ ਹਾਲਤ ਕਾਰਨ ਗਗਨ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਹ ਵੀ ਪੜ੍ਹੋ : 

Diwali Gifts : ਸੂਰਤ ਦੇ ਕਾਰੋਬਾਰੀ ਦੀ ਅਨੋਖੀ ਪਹਿਲ, ਕਰਮਚਾਰੀਆਂ ਨੂੰ 1-1 ਲੱਖ ਰੁਪਏ ਤੋਂ ਵੱਧ ਦਾ ਦਿੱਤਾ ਬੋਨਸ

ਖ਼ੁਸ਼ੀਆਂ ਵਾਲਾ ਘਰ ਸੋਗ 'ਚ ਡੁੱਬਿਆ ਜਿਸ ਘਰ ਵਿੱਚ ਦੀਵਾਲੀ ਦੀ ਰਾਤ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਮਾਹੌਲ ਸੀ, ਉੱਥੇ ਕੁਝ ਹੀ ਸਮੇਂ ਵਿੱਚ ਸੋਗ ਛਾ ਗਿਆ। ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਮੰਦਭਾਗੀ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ।

ਇਹ ਹਾਦਸਾ ਇੱਕ ਵਾਰ ਫਿਰ ਤਿਉਹਾਰਾਂ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਪਟਾਕਿਆਂ ਸਬੰਧੀ ਸਾਵਧਾਨੀ ਵਰਤਣ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ।

14 ਸਾਲਾਂ ਗਗਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਉਸ ਦੇ ਅਚਾਨਕ ਵਿਛੋੜੇ ਨੇ ਪਰਿਵਾਰ ਨੂੰ ਅਜਿਹੇ ਦੁੱਖ ਵਿੱਚ ਡੁਬੋ ਦਿੱਤਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਮਾਪਿਆਂ ਲਈ ਇਹ ਘਾਟਾ ਕਦੇ ਵੀ ਪੂਰਾ ਨਾ ਹੋਣ ਵਾਲਾ ਹੈ।

ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਦੌਰਾਨ ਹੋਣ ਵਾਲੇ ਹਾਦਸੇ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਘਟਨਾ ਮਾਪਿਆਂ ਅਤੇ ਸਮਾਜ ਲਈ ਵੀ ਇੱਕ ਗੰਭੀਰ ਸੁਨੇਹਾ ਹੈ ਕਿ ਤਿਉਹਾਰਾਂ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

14 ਸਾਲਾ ਗਗਨ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਅਤੇ ਹਰ ਕੋਈ ਇਸ ਮੰਦਭਾਗੀ ਘਟਨਾ 'ਤੇ ਅਫ਼ਸੋਸ ਜ਼ਾਹਰ ਕਰ ਰਿਹਾ ਹੈ।

Related Post