Mon, Nov 9, 2026
Whatsapp

ਕੈਨੇਡਾ 'ਚ ਰੈਸ਼ ਡਰਾਈਵਿੰਗ ਮਾਮਲੇ 'ਚ ਪੰਜਾਬੀ ਗ੍ਰਿਫ਼ਤਾਰ, ਮਾਸਕ ਲਾ ਕੇ ਲਾਉਂਦਾ ਸੀ BMW ਦੀ ਰੇਸ

ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਸੜਕਾਂ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਾਰਾਂ ਦੀ ਦੌੜ (ਸਟ੍ਰੀਟ ਰੇਸਿੰਗ) ਲਗਾਉਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

Reported by:  PTC News Desk  Edited by:  Amritpal Singh -- November 09th 2026 02:25 PM
ਕੈਨੇਡਾ 'ਚ ਰੈਸ਼ ਡਰਾਈਵਿੰਗ ਮਾਮਲੇ 'ਚ ਪੰਜਾਬੀ ਗ੍ਰਿਫ਼ਤਾਰ, ਮਾਸਕ ਲਾ ਕੇ ਲਾਉਂਦਾ ਸੀ BMW ਦੀ ਰੇਸ

ਕੈਨੇਡਾ 'ਚ ਰੈਸ਼ ਡਰਾਈਵਿੰਗ ਮਾਮਲੇ 'ਚ ਪੰਜਾਬੀ ਗ੍ਰਿਫ਼ਤਾਰ, ਮਾਸਕ ਲਾ ਕੇ ਲਾਉਂਦਾ ਸੀ BMW ਦੀ ਰੇਸ

Street Racer Arrested: ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਸੜਕਾਂ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਾਰਾਂ ਦੀ ਦੌੜ (ਸਟ੍ਰੀਟ ਰੇਸਿੰਗ) ਲਗਾਉਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ਦੇ ਰਹਿਣ ਵਾਲੇ ਇਸ ਨੌਜਵਾਨ ਖ਼ਿਲਾਫ਼ ਮਿਸੀਸਾਗਾ ਅਤੇ ਨਾਰਥ ਯਾਰਕ ਵਿੱਚ ਕਥਿਤ ਤੌਰ ਉੱਤੇ ਅਜਿਹੀਆਂ ਤਿੰਨ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਹਨ।


ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਤਰਮਨ ਤੂਰ ਵਜੋਂ ਹੋਈ ਹੈ। ਉਹ ਬਿਨਾਂ ਨੰਬਰ ਪਲੇਟ ਤੋਂ ਲਾਲ ਰੰਗ ਦੀ ਬੀ ਐੱਮ ਡਬਲਯੂ (BMW M3) ਕਾਰ ਚਲਾ ਰਿਹਾ ਸੀ। ਇੰਨਾ ਹੀ ਨਹੀਂ, ਰੇਸ ਲਗਾਉਣ ਵੇਲੇ ਆਪਣੀ ਪਛਾਣ ਛੁਪਾਉਣ ਲਈ ਉਸ ਨੇ ਚਿਹਰੇ 'ਤੇ 'ਸਕੀ-ਮਾਸਕ' ਵੀ ਪਾਇਆ ਹੋਇਆ ਸੀ।

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ 30 ਅਗਸਤ ਨੂੰ ਰਾਤ ਕਰੀਬ 1 ਵਜੇ ਮਿਸੀਸਾਗਾ ਦੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਨੇੜੇ ਇਸ ਕਾਰ ਨੂੰ ਰੇਸ ਲਗਾਉਂਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ, 26 ਸਤੰਬਰ ਨੂੰ ਵੀ ਜਾਂਚ ਅਧਿਕਾਰੀਆਂ ਨੇ ਕਥਿਤ ਤੌਰ ਉੱਤੇ ਇਸੇ ਕਾਰ ਨੂੰ ਦੋ ਵੱਖ-ਵੱਖ ਥਾਵਾਂ 'ਤੇ ਰੇਸ ਲਗਾਉਂਦਿਆਂ ਦੇਖਿਆ। ਪਹਿਲੀ ਘਟਨਾ ਮਿਸੀਸਾਗਾ ਦੇ ਮੀਡੋਪਾਈਨ ਬੁਲੇਵਾਰਡ ਨੇੜੇ ਵਾਪਰੀ, ਜਿੱਥੇ ਡਰਾਈਵਰ ਨੇ ਹਾਈਵੇਅ 401 'ਤੇ ਕਥਿਤ ਤੌਰ ਉੱਤੇ ਲਾਲ ਬੱਤੀ ਦੀ ਵੀ ਪਰਵਾਹ ਨਹੀਂ ਕੀਤੀ। ਬਾਅਦ ਵਿੱਚ ਇਹ ਗੱਡੀ ਨਾਰਥ ਯਾਰਕ ਦੇ ਇਲਾਕੇ ਵਿੱਚ ਵੀ ਦੇਖੀ ਗਈ।


ਕਰੀਬ ਤਿੰਨ ਮਹੀਨਿਆਂ ਦੀ ਲੰਮੀ ਜਾਂਚ ਤੋਂ ਬਾਅਦ ਪੁਲਿਸ ਮੁਲਜ਼ਮ ਤਰਮਨ ਤੂਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। 28 ਅਕਤੂਬਰ ਨੂੰ ਪੁਲਿਸ ਨੇ ਤਲਾਸ਼ੀ ਵਾਰੰਟ ਲੈ ਕੇ ਬਰੈਂਪਟਨ ਸਥਿਤ ਉਸ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


ਹੁਣ ਉਸ ਖ਼ਿਲਾਫ਼ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ, ਪਛਾਣ ਛੁਪਾਉਣ ਅਤੇ ਗ਼ੈਰ-ਕਾਨੂੰਨੀ ਰੇਸ ਲਗਾਉਣ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਤਰਮਨ ਤੂਰ ਨੂੰ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਕਿਹਾ, "ਸੜਕਾਂ ਨੂੰ ਸੁਰੱਖਿਅਤ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਸੜਕਾਂ 'ਤੇ ਰੇਸਾਂ ਲਗਾਉਣਾ ਬਾਕੀ ਰਾਹਗੀਰਾਂ ਦੀ ਜਾਨ ਲਈ ਸਿੱਧਾ ਖ਼ਤਰਾ ਹੈ।" ਉਨ੍ਹਾਂ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਨੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲਿਆਂ ਨੂੰ ਫੜਨ ਲਈ ਸ਼ਾਨਦਾਰ ਕੰਮ ਕੀਤਾ ਹੈ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK