Mon, Nov 9, 2026
Whatsapp

ਦੀਵਾਲੀ ਮੌਕੇ ਛਾਇਆ ਮਾਤਮ! 8 ਏਕੜ ਝੋਨੇ ਦੀ ਫਸਲ ਸੜ੍ਹ ਕੇ ਹੋਈ ਸਵਾਹ

2 ਦਿਨ ਬਾਅਦ ਹੋਣੀ ਸੀ ਵਾਢੀ, ਹੋਇਆ ਲੱਖਾਂ ਰੁਪਏ ਦਾ ਨੁਕਸਾਨ

Reported by:  PTC News Desk  Edited by:  Jaswinder Kaur -- November 09th 2026 11:09 AM -- Updated: November 09th 2026 11:10 AM
ਦੀਵਾਲੀ ਮੌਕੇ ਛਾਇਆ ਮਾਤਮ! 8 ਏਕੜ ਝੋਨੇ ਦੀ ਫਸਲ ਸੜ੍ਹ ਕੇ ਹੋਈ ਸਵਾਹ

ਦੀਵਾਲੀ ਮੌਕੇ ਛਾਇਆ ਮਾਤਮ! 8 ਏਕੜ ਝੋਨੇ ਦੀ ਫਸਲ ਸੜ੍ਹ ਕੇ ਹੋਈ ਸਵਾਹ

8 Acres of paddy crop burnt : ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚ ਲੱਗੀ ਅੱਗ ਨੇ 2 ਕਿਸਾਨਾਂ ਦੀ ਕਰੀਬ 8 ਏਕੜ ਝੋਨੇ ਦੀ ਪੱਕੀ ਫ਼ਸਲ ਸਾੜ ਕੇ ਸੁਆਹ ਕਰ ਦਿੱਤੀ। ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ, ਜਦੋਂ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਅੱਖਾਂ ਸਾਹਮਣੇ ਸੜ ਕੇ ਸਵਾਹ ਹੋ ਗਈ।

ਕਿਸਾਨਾਂ ਅਨੁਸਾਰ ਖੇਤਾਂ ਵਿੱਚ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਕਈ ਏਕੜ ਪੱਕਾ ਝੋਨਾ ਇਸ ਦੀ ਲਪੇਟ ਵਿੱਚ ਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫ਼ਸਲ ਦੀ ਕਟਾਈ ਸਿਰਫ਼ 2 ਦਿਨਾਂ ਬਾਅਦ ਹੋਣੀ ਸੀ, ਪਰ ਵਾਢੀ ਤੋਂ ਬਿਲਕੁੱਲ ਪਹਿਲਾਂ ਹੀ ਕਿਸਾਨਾਂ ਦੇ ਹੱਥੋਂ ਉਨ੍ਹਾਂ ਦੀ ਪੂਰੇ ਸੀਜ਼ਨ ਦੀ ਕਮਾਈ ਨਿਕਲ ਗਈ।

ਇਹ ਵੀ ਪੜ੍ਹੋ : 

ਪੰਜਾਬ 'ਚ ਪਟਾਕੇ ਤੇ ਪਰਾਲੀ ਸਾੜਨ ਦੇ ਰਲੇ-ਮਿਲੇ ਅਸਰ ਕਾਰਨ ਪ੍ਰਦੂਸ਼ਣ ਵਧੀਆ

ਇਸ ਅੱਗ ਦੀ ਮਾਰ ਇੱਕ ਅਜਿਹੇ ਮਜ਼ਦੂਰ ਕਿਸਾਨ ਨੂੰ ਵੀ ਪਈ, ਜਿਸ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਹੋਈ ਸੀ। ਪਹਿਲਾਂ ਮੀਂਹ ਕਾਰਨ ਉਸ ਦੀ ਗੋਭੀ ਦੀ ਫ਼ਸਲ ਨੁਕਸਾਨੀ ਗਈ ਸੀ ਅਤੇ ਹੁਣ ਪੱਕਾ ਝੋਨਾ ਵੀ ਅੱਗ ਦੀ ਭੇਟ ਚੜ੍ਹ ਗਿਆ। ਪਰਿਵਾਰ ਦੀ ਇਸ ਮੰਦਹਾਲੀ ਅਤੇ ਲਗਾਤਾਰ ਪੈ ਰਹੀ ਕੁਦਰਤੀ ਮਾਰ ਦਾ ਜ਼ਿਕਰ ਕਰਦਿਆਂ ਮਜ਼ਦੂਰ ਕਿਸਾਨ ਦੀ ਮਾਤਾ ਦਰਸ਼ਨਾ ਕੌਰ ਦੇ ਗੱਲ ਕਰਦਿਆਂ ਹੰਝੂ ਵਹਿ ਤੁਰੇ।

ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜੀ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਿਨਾਂ ਦੇਰੀ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਸ ਔਖੀ ਘੜੀ ਵਿੱਚ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ।

ਇਸ ਮੌਕੇ ਪੀੜਤ ਕਿਸਾਨ ਰਾਮਪਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ 1 ਵਜੇ ਦੇ ਕਰੀਬ ਇਹ ਅੱਗ ਲੱਗੀ ਪਰ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਕੁਝ ਸਮੇਂ ਬਾਅਦ ਮਿਲੀ। ਉਨ੍ਹਾਂ ਕਿਹਾ ਕਿ ਖੇਤਾਂ ਦੇ ਉਪਰੋਂ ਬਿਜਲੀ ਦੀ ਵੱਡੀ ਲਾਈਨ ਲੰਘਦੀ ਹੈ ਜਿਸ ਵਿਚ ਸਪਰਕਿੰਗ ਹੋਣ ਕਾਰਨ ਉਸਦੇ ਖੇਤਾਂ ਨੂੰ ਅੱਗ ਲੱਗੀ ਹੈ। ਕਿਸਾਨ ਅਨੁਸਾਰ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪਿੰਡ ਵਾਲਿਆਂ ਅਤੇ ਪ੍ਰਸਾਸ਼ਨ ਦੀ ਮਦਦ ਨਾਲ ਇਸ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਪ੍ਰਸਾਸ਼ਨ ਤੋਂ ਇਸ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਬਣਦੇ ਮੁਆਵਜ਼ੇ ਦੀ ਮੰਗ ਕੀਤੀ। 

ਇਸ ਮੌਕੇ ਗੱਲਬਾਤ ਕਰਦਿਆਂ ਦੂਜੇ ਕਿਸਾਨ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਰਸ਼ਨਾ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਦੁਪਹਿਰ 1 ਵਜੇ ਦੇ ਕਰੀਬ ਫੋਨ ਆਇਆ ਕਿ ਉਨ੍ਹਾਂ ਦੇ ਖੇਤਾਂ ਨੂੰ ਲੱਗਣ ਬਾਰੇ ਪਤਾ ਚਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਹ ਜ਼ਮੀਨ ਠੇਕੇ 'ਤੇ ਲਈ ਗਈ ਸੀ ਅਤੇ ਉਨ੍ਹਾਂ ਦੇ ਹਿੱਸੇ 5 ਕਿਲ੍ਹੇ ਜ਼ਮੀਨ ਸੀ। ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੀ ਗੋਭੀ ਦੀ ਫਸਲ ਦਾ ਵੀ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਪ੍ਰਸਾਸ਼ਨ ਅੱਗੇ ਮਦਦ ਦੀ ਗੁਹਾਰ ਲਗਾਈ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ।  


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK