Panjab University ’ਚ ਚੱਲੀਆਂ ਤਾਬੜਤੋੜ ਗੋਲੀਆਂ, SOPU ਦੇ ਕੌਮੀ ਪ੍ਰਧਾਨ ਜਸ਼ਨ ਜਵੰਦਾ ਨੂੰ ਬਣਾਇਆ ਨਿਸ਼ਾਨਾ
ਮਿਲੀ ਜਾਣਕਾਰੀ ਮੁਤਾਬਿਕ SOPU ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਹ ਹਮਲਾ ਬਾਟਨੀ ਵਿਭਾਗ ਦੀ ਪਾਰਕਿੰਗ ’ਚ ਹੋਇਆ ਸੀ ਪਰ ਗਣੀਮਤ ਇਹ ਰਹੀ ਕਿ ਇਸ ਹਮਲੇ ’’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
Panjab University Firing News : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ SOPU ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਹ ਹਮਲਾ ਬਾਟਨੀ ਵਿਭਾਗ ਦੀ ਪਾਰਕਿੰਗ ’ਚ ਹੋਇਆ ਸੀ ਪਰ ਗਣੀਮਤ ਇਹ ਰਹੀ ਕਿ ਇਸ ਹਮਲੇ ’’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਦਵਿੰਦਰ ਬੰਬੀਹਾ, ਗੋਪੀ ਘਣਸ਼ਾਮਪੁਰੀਆ ਨੇ ਲਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ। ਜਿਸ ’ਚ ਲਿਖਿਆ ਹੈ ਕਿ ਇਹ ਗੋਲੀ ਡੋਨੀ ਬੱਲ ਤੇ ਸ਼ਗਨਪ੍ਰੀਤ ਨੇ ਚਲਾਈ ਹੈ। ਉਸਦੀ ਕਿਸਮਤ ਸੀ ਕਿ ਉਹ ਬਚ ਗਿਆ ਪਰ ਹਰ ਇੱਕ ਦੀ ਕਿਸਮਤ ਇਹੋ ਜਿਹੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸੋਪੂ ਲਾਰੈਂਸ ਗੈਂਗ ਨਾਲ ਚੱਲੇਗਾ ਤਾਂ ਉਸਦਾ ਅੰਜਾਮ ਮੌਤ ਹੋਵੇਗਾ। ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।