Tue, Oct 13, 2026
Whatsapp

Rampura : ਤਪਾ ਮੰਡੀ 'ਚ ਕਤਲ ਕਰਕੇ ਫ਼ਰਾਰ ਹੋਏ ਨੌਜਵਾਨ ਦੀ ਪਿੰਡ ਕਰਾੜਵਾਲਾ 'ਚ ਮਿਲੀ ਲਾਸ਼, ਦਹਿਸ਼ਤ ਦਾ ਮਾਹੌਲ

Rampura News : ਨਾਇਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 4 ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਗਿਆ ਹੋਇਆ ਸੀ। ਜਦ ਵਾਪਸ 4 ਦਿਨਾਂ ਬਾਅਦ ਆਪਣੇ ਖੇਤ ਮੋਟਰ 'ਤੇ ਗੇੜਾ ਮਾਰਨ ਆਇਆ ਤਾਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ।

Reported by:  PTC News Desk  Edited by:  KRISHAN KUMAR SHARMA -- October 13th 2026 03:39 PM -- Updated: October 13th 2026 03:40 PM
Rampura : ਤਪਾ ਮੰਡੀ 'ਚ ਕਤਲ ਕਰਕੇ ਫ਼ਰਾਰ ਹੋਏ ਨੌਜਵਾਨ ਦੀ ਪਿੰਡ ਕਰਾੜਵਾਲਾ 'ਚ ਮਿਲੀ ਲਾਸ਼, ਦਹਿਸ਼ਤ ਦਾ ਮਾਹੌਲ

Rampura : ਤਪਾ ਮੰਡੀ 'ਚ ਕਤਲ ਕਰਕੇ ਫ਼ਰਾਰ ਹੋਏ ਨੌਜਵਾਨ ਦੀ ਪਿੰਡ ਕਰਾੜਵਾਲਾ 'ਚ ਮਿਲੀ ਲਾਸ਼, ਦਹਿਸ਼ਤ ਦਾ ਮਾਹੌਲ

Rampura News : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਰਾਮਪੁਰਾ ਦੇ ਪਿੰਡ ਕਰਾੜਵਾਲਾ ਡਰੇਨ ਕੋਲ ਖੇਤ ਇੱਕ ਕਿਸਾਨ ਦੀ ਮੋਟਰ 'ਤੇ ਅੱਜ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਹੜ ਕੰਮ ਮੱਚ ਗਿਆ। ਮ੍ਰਿਤਕ ਕੋਲ ਇੱਕ ਜ਼ਹਿਰੀਲੀ ਪੁੜੀ ਪਈ ਸੀ ਅਤੇ ਕੋਲ ਚਾਬੀਆਂ ਦਾ ਗੁੱਛਾ ਦਿਖਾਈ ਦਿੱਤਾ। ਪਹਿਲੀ ਨਜ਼ਰੇ ਮ੍ਰਿਤਕ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਜਾਪਦਾ ਸੀ।

ਮੋਟਰ 'ਤੇ ਮਿਲੀ ਅਮਨਦੀਪ ਸਿੰਘ ਦੀ ਲਾਸ਼

ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦ ਖੇਤ ਦਾ ਮਾਲਕ ਕਿਸਾਨ ਨਾਇਬ ਸਿੰਘ ਆਪਣੇ ਖੇਤ ਮੋਟਰ 'ਤੇ ਗੇੜਾ ਮਾਰਨ ਗਿਆ। ਉਸਨੇ ਦੇਖਿਆ ਕਿ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਨਾਇਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 4 ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਗਿਆ ਹੋਇਆ ਸੀ। ਜਦ ਵਾਪਸ 4 ਦਿਨਾਂ ਬਾਅਦ ਆਪਣੇ ਖੇਤ ਮੋਟਰ 'ਤੇ ਗੇੜਾ ਮਾਰਨ ਆਇਆ ਤਾਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਬਾਰੇ ਤੁਰੰਤ ਉਸ ਨੇ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਨੂੰ ਜਾਣੂ ਕਰਵਾ ਦਿੱਤਾ। 

ਦੂਜੇ ਪਾਸੇ, ਪਿੰਡ ਕਰਾੜਵਾਲਾ ਸਰਪੰਚ ਭੋਲਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨ ਨਾਇਬ ਵੱਲੋ ਜਾਣਕਾਰੀ ਮਿਲੀ ਸੀ ਕਿ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਦੀ ਮੋਟਰ 'ਤੇ ਪਈ ਹੈ, ਕਿਸਾਨ ਨਾਇਬ ਸਿੰਘ ਪਿਛਲੇ ਚਾਰ ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਗਿਆ ਹੋਇਆ ਸੀ। ਜਦ ਉਹ ਪਿੰਡ ਖੇਤ ਆਪਣੀ ਮੋਟਰ ਤੇ ਗਿਆ ਤਾਂ ਉਸ ਨੂੰ ਇਸ ਦਾ ਪਤਾ ਲੱਗਦੇ ਅਤੇ ਸਾਨੂੰ ਪਿੰਡ ਪੰਚਾਇਤ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਅਮਨਦੀਪ ਨੇ ਦੋ ਦਿਨ ਪਹਿਲਾਂ ਤਪਾ ਮੰਡੀ 'ਚ ਇੱਕ ਔਰਤ ਦਾ ਕੀਤਾ ਸੀ ਕਤਲ

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਅਮਨਦੀਪ ਸਿੰਘ ਵੱਲੋਂ 2 ਦਿਨ ਪਹਿਲਾਂ ਤਪਾ ਮੰਡੀ ਦੇ ਹੋਟਲ ਵਿੱਚ ਇੱਕ ਆਪਣੀ ਜਾਣਕਾਰ ਔਰਤ ਜਸਵੀਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਕਰਕੇ ਅਮਨਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ।

ਪੁਲਿਸ ਦਾ ਕੀ ਹੈ ਕਹਿਣਾ ?

ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਰਾਮਪੁਰਾ ਦੇ ਐਸਐਚਓ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਸਮੁੱਚੀ ਪਿੰਡ ਪੰਚਾਇਤ ਵੱਲੋਂ ਅੱਜ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਖੇਤ ਮੋਟਰ ਤੇ ਪਈ ਹੈ। ਜਿਸ ਤੇ ਮੌਕੇ ਦੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਨ 35 ਸਾਲ ਦੇ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਪਿੰਡ ਬਦਰਾ, ਤਹਿਸੀਲ ਤਪਾ ਮੰਡੀ (ਬਰਨਾਲਾ) ਵਜੋਂ ਹੋਈ ਹੈ। ਮ੍ਰਿਤਕ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਧੀ ਜਾਪਦੀ ਹੈ। ਬਾਕੀ ਮੈਡੀਕਲ ਜਾਂਚ ਤੋਂ ਬਾਅਦ ਹੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਨੇ ਤਪਾ ਮੰਡੀ ਦੇ ਇੱਕ ਹੋਟਲ ਵਿੱਚ ਔਰਤ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮ੍ਰਿਤਕ ਅਮਨਦੀਪ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਇਹ ਵੀ ਕਿਹਾ ਕਿ ਮ੍ਰਿਤਕ ਕਤਲ ਕਰਨ ਤੋਂ ਬਾਅਦ ਹੀ ਇੱਥੇ ਆਇਆ ਲੱਗਦਾ ਹੈ, ਜਿਸ ਮਾਮਲੇ ਸੰਬੰਧੀ ਤਪਾ ਮੰਡੀ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਵੀ ਪਹੁੰਚ ਚੁੱਕੇ ਹਨ। 

ਜਾਣਕਾਰੀ ਅਨੁਸਾਰ, ਅਮਨਦੀਪ ਸਿੰਘ ਪਿੰਡ ਸੁਸਾਇਟੀ ਵਿੱਚ ਬਤੌਰ ਸੇਲਜਮੈਨ ਵਜੋਂ ਕੰਮ ਕਰਦਾ ਸੀ। ਜੋ ਆਪਣੇ ਆਪਣੇ ਰੋਂਦੇ ਕਰਵਾਉਂਦੇ ਮਾਪੇ ਪਤਨੀ ਅਤੇ ਪਿੱਛੇ 7 ਅਤੇ 12 ਸਾਲ ਦੇ 2 ਬੇਟੇ ਛੱਡ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK