Tue, Oct 13, 2026
Whatsapp
Live Updates

ਪਰਵਿੰਦਰ ਸਿੰਘ ਝੋਟਾ ਕਤਲਕਾਂਡ: ਕਤਲ ਕੇਸ ਵਿੱਚ ਪੁਲਿਸ ਨੇ ਕੀਤੀ ਪਹਿਲੀ ਗ੍ਰਿਫ਼ਤਾਰੀ

ਪੁਲਿਸ ਨੇ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ, ਮਾਨਸਾ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ

Reported by:  PTC News Desk  Edited by:  Amritpal Singh -- October 13th 2026 04:10 PM -- Updated: October 13th 2026 05:18 PM
ਪਰਵਿੰਦਰ ਸਿੰਘ ਝੋਟਾ ਕਤਲਕਾਂਡ: ਕਤਲ ਕੇਸ ਵਿੱਚ ਪੁਲਿਸ ਨੇ ਕੀਤੀ ਪਹਿਲੀ ਗ੍ਰਿਫ਼ਤਾਰੀ

ਪਰਵਿੰਦਰ ਸਿੰਘ ਝੋਟਾ ਕਤਲਕਾਂਡ: ਕਤਲ ਕੇਸ ਵਿੱਚ ਪੁਲਿਸ ਨੇ ਕੀਤੀ ਪਹਿਲੀ ਗ੍ਰਿਫ਼ਤਾਰੀ

  • 05:18 PM, Oct 13 2026
    Parvinder Jhota ਦੇ ਕਤ/ਲ ਤੋਂ ਬਾਅਦ MP Harsimrat Kaur Badal ਦਾ ਵੱਡਾ ਬਿਆਨ
  • 05:18 PM, Oct 13 2026
    Parvinder Jhota ਦੇ ਕਤ/ਲ ਨੂੰ ਲੈ ਕੇ ਵਿਅਕਤੀ ਦਾ ਸਰਕਾਰ 'ਤੇ ਫੁੱਟਿਆ ਗੁੱਸਾ
  • 04:58 PM, Oct 13 2026
    'ਪਰਵਿੰਦਰ ਸਿੰਘ ਝੋਟੇ ਦੇ ਕਤਲ ਨੇ ਆਪ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਬੇਪਰਦ ਕੀਤਾ'

    BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਘੇਰੀ 'ਆਪ'

    ਕਿਹਾ - ਨਸ਼ਿਆਂ ਦੇ ਮੁੱਦੇ 'ਤੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੇ ਰਾਜ 'ਚ ਅੱਜ ਲੋਕ ਖਤਰੇ 'ਚ

    'ਜੇਕਰ ਨਸ਼ਿਆਂ ਖਿਲਾਫ ਲੜਨ ਵਾਲੇ ਹੀ ਪੰਜਾਬ 'ਚ ਸੁਰੱਖਿਅਤ ਨਹੀਂ, ਤਾਂ ਕੌਣ ਸੁਰੱਖਿਅਤ ?'

    'ਮੁੱਖ ਮੰਤਰੀ ਨੂੰ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ'


  • 04:33 PM, Oct 13 2026
    ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਮਾਨਸਾ ਪਹੁੰਚੇ

    ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਮਾਨਸਾ ਪਹੁੰਚੇ ਹਨ। ਬਿੱਟੂ ਨੇ ਫੇਸਬੁੱਕ ਉੱਤੇ ਲਿਖਿਆ "ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ! ਜਦੋਂ ਪਰਵਿੰਦਰ ਝੋਟਾ ਵਰਗੇ ਨਸ਼ਾ ਵਿਰੋਧੀ ਆਗੂ ਅਤੇ ਆਮ ਨਾਗਰਿਕ ਹੀ ਸੁਰੱਖਿਅਤ ਨਹੀਂ, ਤਾਂ ਪੰਜਾਬ ਨੂੰ ਕਿਸ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਹੈ? ਸਰਕਾਰ ਇਸ਼ਤਿਹਾਰਬਾਜ਼ੀ ਛੱਡ ਕੇ ਸੂਬੇ ਦੀ ਸੁਰੱਖਿਆ ਯਕੀਨੀ ਬਣਾਵੇ।"


  • 04:32 PM, Oct 13 2026
    ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਮਾਲਕ ਦੇ ਮੈਡੀਕਲ ਸਟੋਰ ਦੀ ਭੰਨਤੋੜ ਕੀਤੀ

    ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਮਾਲਕ ਦੇ ਮੈਡੀਕਲ ਸਟੋਰ ਦੀ ਭੰਨਤੋੜ ਕੀਤੀ



  • 04:30 PM, Oct 13 2026
    'ਧੱਕੇ ਨਾਲ ਪੁਲਿਸ 'ਝੋਟੇ' ਦਾ ਸਸਕਾਰ ਕਰਵਾਉਣ ਨੂੰ ਫਿਰਦੀ
  • 04:29 PM, Oct 13 2026
    ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਮਾਨਸਾ ਬੰਦ
  • 04:29 PM, Oct 13 2026
    ਪੁਲਿਸ, ਸਿਹਤ ਵਿਭਾਗ ਕਿੱਥੇ ਸੀ,ਮਿਲੀਭੁਗਤ ਨਾਲ ਚੱਲਦਾ ਨਸ਼ੇ ਦਾ ਕਾਰੋਬਾਰ- Dr. Daljit Singh Cheema

    'ਪੁਲਿਸ, ਸਿਹਤ ਵਿਭਾਗ ਕਿੱਥੇ ਸੀ,ਮਿਲੀਭੁਗਤ ਨਾਲ ਚੱਲਦਾ ਨਸ਼ੇ ਦਾ ਕਾਰੋਬਾਰ'
    Parwinder Singh Jhota ਦੇ ਕਤਲ ਮਗਰੋਂ ਭੜਕੇ Dr. Daljit Singh Cheema


  • 04:28 PM, Oct 13 2026

Parvinder Singh Jhota Murder Case: ਪੁਲਿਸ ਨੇ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ, ਮਾਨਸਾ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਸੀ.ਆਈ.ਏ. (CIA) ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟਾਂ ਸ਼ਾਮਲ ਹਨ। ਪੁਲਿਸ ਅਨੁਸਾਰ, ਇਹ ਵਾਰਦਾਤ ਅਸ਼ਵਨੀ ਨਾਮਕ ਮੈਡੀਕਲ ਦੁਕਾਨ ਦੇ ਮਾਲਕ ਵੱਲੋਂ ਉਸ ਦੇ ਲਾਇਸੰਸਸ਼ੁਦਾ ਪਿਸਤੌਲ ਦੀ ਵਰਤੋਂ ਕਰਕੇ ਕੀਤੀ ਗਈ ਸੀ। ਘਟਨਾ ਤੋਂ ਤੁਰੰਤ ਬਾਅਦ ਮੁੱਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।

ਡੀ.ਆਈ.ਜੀ. ਹਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਸ਼ਵਨੀ ਦੀ ਭਾਲ ਜਾਰੀ ਹੈ। ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ, ਮੁਲਜ਼ਮ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਦੇ ਸ਼ੱਕ ਵਿੱਚ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਡੀ.ਆਈ.ਜੀ. ਅਨੁਸਾਰ, ਜਦੋਂ ਇਹ ਘਟਨਾ ਵਾਪਰੀ ਤਾਂ ਪਰਵਿੰਦਰ ਸਿੰਘ ਝੋਟਾ ਫੇਸਬੁੱਕ 'ਤੇ ਲਾਈਵ ਵੀਡੀਓ ਬਣਾ ਰਿਹਾ ਸੀ। ਪੁਲਿਸ ਇਸ ਵੀਡੀਓ ਅਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਘਟਨਾਕ੍ਰਮ ਨੂੰ ਸਮਝਿਆ ਜਾ ਸਕੇ।

ਹਥਿਆਰ ਦੀ ਜਾਂਚ ਕੀਤੀ ਜਾਵੇਗੀ

ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਾਰੇ, ਡੀ.ਆਈ.ਜੀ. ਹਰਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਲਾਇਸੰਸਸ਼ੁਦਾ ਪਿਸਤੌਲ ਸੀ। ਹਾਲਾਂਕਿ, ਪਿਸਤੌਲ ਦਾ ਬੋਰ, ਚਲਾਈਆਂ ਗਈਆਂ ਗੋਲੀਆਂ ਦੀ ਗਿਣਤੀ ਅਤੇ ਲਾਇਸੰਸ ਨਾਲ ਸਬੰਧਤ ਹੋਰ ਵੇਰਵਿਆਂ ਦੀ ਪੁਸ਼ਟੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕੀਤੀ ਜਾ ਸਕੇਗੀ।


ਧਰਨੇ 'ਤੇ ਬੈਠੇ ਮ੍ਰਿਤਕ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸੇਨ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਮੇਰੀ ਨਵੀਂ ਪੀੜ੍ਹੀ ਬਰਬਾਦ ਹੋ ਗਈ ਹੈ। ਇਸ ਨੌਜਵਾਨ ਦੀ ਮੌਤ ਕਾਰਨ ਉਸ ਦੇ ਦੋ ਮਾਸੂਮ ਬੱਚੇ ਜਿਨ੍ਹਾਂ ਦੀ ਉਮਰ ਨੌਂ ਅਤੇ ਛੇ ਸਾਲ ਹੈ ਯਤੀਮ ਹੋ ਗਏ ਹਨ। ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਾਸ ਕਰਕੇ ਮਾਨਸਾ ਦੇ ਐਸ.ਐਸ.ਪੀ. (SSP) ਅਤੇ ਡੀ.ਐਸ.ਪੀ. (DSP) ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ।


ਉਨ੍ਹਾਂ ਕਿਹਾ ਕਿ ਪਰਮਿੰਦਰ ਇੱਕ ਸਾਧਾਰਨ ਅਤੇ ਪੜ੍ਹਿਆ-ਲਿਖਿਆ ਨੌਜਵਾਨ ਸੀ। ਉਹ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਸੀ, ਫਿਰ ਵੀ ਉਸ ਨਾਲ ਧੋਖਾ ਹੋਇਆ। ਸਰਕਾਰ ਨੇ ਉਸ ਨੂੰ ਸੁਰੱਖਿਆ ਤੱਕ ਨਹੀਂ ਦਿੱਤੀ। ਪੰਜਾਬ ਵਿੱਚ, ਜੋ ਨੌਜਵਾਨ ਦੂਜਿਆਂ ਦੀ ਰਾਖੀ ਕਰਦਾ ਸੀ, ਉਹ ਖੁਦ ਨਹੀਂ ਬਚਾਇਆ ਜਾ ਸਕਿਆ। ਮੈਨੂੰ 'ਭੀਮਾ ਫੌਜੀ' ਵਜੋਂ ਜਾਣਿਆ ਜਾਂਦਾ ਹੈ। ਮੈਂ ਅਨਿਆਂ ਵਿਰੁੱਧ ਲੜਨ ਵਾਲਾ ਇਨਸਾਨ ਹਾਂ। ਮੈਂ ਇਸ ਅਨਿਆਂ ਬਾਰੇ ਚੁੱਪ ਨਹੀਂ ਰਹਾਂਗਾ। ਇਸ ਲਈ ਜ਼ਿੰਮੇਵਾਰ ਲੋਕ ਕਦੋਂ ਤੱਕ ਲੁਕੇ ਰਹਿ ਸਕਦੇ ਹਨ?


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK