ਅਮਰੀਕਾ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਮੌਤ

ਅਮਰੀਕਾ ਵਿੱਚ ਇਨ੍ਹੀਂ ਦਿਨੀਂ ਕੁਦਰਤੀ ਆਫਤਾਂ ਕਾਰਨ ਤਬਾਹੀ ਦਾ ਦੌਰ ਚੱਲ ਰਿਹਾ ਹੈ। ਬਰਫੀਲੇ ਤੂਫਾਨ ਤੋਂ ਬਾਅਦ ਆਏ ਹੜ੍ਹ ਅਤੇ ਬਾਰਸ਼ ਨੇ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।

By  Jasmeet Singh January 16th 2023 08:22 PM

Flood In America's California: ਅਮਰੀਕਾ ਵਿੱਚ ਇਨ੍ਹੀਂ ਦਿਨੀਂ ਕੁਦਰਤੀ ਆਫਤਾਂ ਕਾਰਨ ਤਬਾਹੀ ਦਾ ਦੌਰ ਚੱਲ ਰਿਹਾ ਹੈ। ਬਰਫੀਲੇ ਤੂਫਾਨ ਤੋਂ ਬਾਅਦ ਆਏ ਹੜ੍ਹ ਅਤੇ ਬਾਰਸ਼ ਨੇ ਹੁਣ ਤੱਕ 20 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਤੂਫਾਨ ਅਤੇ ਹੜ੍ਹਾਂ ਦੀ ਲਪੇਟ 'ਚ ਹੁਣ ਤੱਕ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਹਨ।

ਅਮਰੀਕਾ ਵਿੱਚ ਚੱਲ ਰਹੀ ਤਬਾਹੀ ਦਾ ਅਸਰ ਕੈਲੀਫੋਰਨੀਆ ਤੱਕ ਦਿਖਾਈ ਦੇ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਨੂੰ ਆਫਤ ਐਲਾਨ ਦਿੱਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜਨ ਦੀ ਭਵਿੱਖਬਾਣੀ ਕੀਤੀ ਹੈ। ਤੂਫਾਨ ਕਾਰਨ ਸੜਕਾਂ ਵੀ ਟੁੱਟ ਗਈਆਂ ਹਨ।

ਬਿਜਲੀ-ਪਾਣੀ ਸੰਪਰਕ ਪ੍ਰਭਾਵਿਤ

ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਕਿਹਾ ਕਿ ਪਿਛਲੇ 15 ਦਿਨਾਂ ਦੇ ਅੰਦਰ ਕੈਲੀਫੋਰਨੀਆ ਵਿੱਚ 22 ਤੋਂ 25 ਟ੍ਰਿਲੀਅਨ ਗੈਲਨ ਮੀਂਹ ਪਿਆ ਹੈ। ਇਸ ਕਾਰਨ ਸੂਬੇ ਦਾ 80 ਫੀਸਦੀ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਘਰਾਂ ਵਿੱਚ ਬਿਜਲੀ, ਸਾਫ਼ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕਈ ਥਾਵਾਂ 'ਤੇ ਸੜਕਾਂ ਅਤੇ ਪੁਲ ਵੀ ਟੁੱਟ ਗਏ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹੋਰ 75 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਭਾਰੀ ਮੀਂਹ ਕਾਰਨ ਕੈਲੀਫੋਰਨੀਆ ਦੇ ਕਈ ਹਾਈਵੇ, ਸੜਕਾਂ ਅਤੇ ਪੁਲ ਪਾਣੀ ਵਿੱਚ ਵਹਿ ਗਏ ਹਨ।

 ਇੱਕ ਮਹੀਨੇ ਵਿੱਚ 8ਵਾਂ ਤੂਫਾਨ

 ਪਿਛਲੇ ਇੱਕ ਮਹੀਨੇ ਦੇ ਅੰਦਰ ਕੈਲੀਫੋਰਨੀਆ ਸ਼ਹਿਰ ਵਿੱਚ ਅੱਠ ਤੂਫ਼ਾਨ ਆ ਚੁੱਕੇ ਹਨ। ਪਰ ਹੁਣ ਆਏ ਇਸ ਤੂਫਾਨ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 1861 ਵਿੱਚ ਕੈਲੀਫੋਰਨੀਆ 'ਚ ਜ਼ਬਰਦਸਤ ਹੜ੍ਹ ਆਇਆ ਸੀ। ਉਸ ਸਮੇਂ ਦੌਰਾਨ 43 ਦਿਨਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

Related Post