ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦਾ ਪ੍ਰਬੰਧ ਹੋਰ ਚੁਸਤ-ਦਰੁਸਤ ਕਰਨ ਲਈ ਧਾਮੀ ਵੱਲੋਂ ਕਮੇਟੀਆਂ ਦਾ ਗਠਨ

By  Pardeep Singh November 9th 2022 09:02 PM -- Updated: November 9th 2022 09:04 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਅਦਾਰਿਆਂ ਦੇ ਪ੍ਰਬੰਧਾਂ ਨੂੰ ਚੁਸਤ ਦਰੁਸਤ ਕਰਨ ਲਈ ਕੀਤੇ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਖ ਵੱਖ ਮੈਂਬਰ ਇੰਚਾਰਜਾਂ ਅਤੇ ਕਮੇਟੀਆਂ ਦੇ ਮੈਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।

 ਐਡਵੋਕੇਟ ਧਾਮੀ ਨੇ ਦੱਸਿਆ ਕਿ ਆਲ ਇੰਡੀਆ ਧਰਮ ਪ੍ਰਚਾਰ ਕਮੇਟੀ ਸਥਾਪਤ ਕਰਦਿਆਂ ਇਸ ਦਾ ਮੁਖੀ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਲਗਾਇਆ ਗਿਆ ਹੈ। ਇਸਦੇ ਨਾਲ ਹੀ ਮਾਝਾ ਜੋਨ ਵਿੱਚ ਧਰਮ ਪ੍ਰਚਾਰ ਲਈ ਭਾਈ ਰਾਮ ਸਿੰਘ, ਮਾਲਵਾ ਲਈ ਭਾਈ ਗੁਰਪ੍ਰੀਤ ਸਿੰਘ ਝੱਬਰ, ਦੁਆਬਾ ਲਈ  ਗੁਰਬਖਸ਼ ਸਿੰਘ ਖਾਲਸਾ ਅਤੇ ਹਰਿਆਣਾ ਲਈ ਹਰਭਜਨ ਸਿੰਘ ਮਸਾਣਾ ਸੇਵਾਵਾਂ ਨਿਭਾਉਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਾਇਦਾਦਾਂ ਲਈ ਮੈਂਬਰ ਇੰਚਾਰਜ  ਸੁਰਜੀਤ ਸਿੰਘ ਭਿਟੇਵਡ ਹੋਣਗੇ ਅਤੇ ਇਮਾਰਤਾਂ ਦੀ ਉਸਾਰੀ ਲਈ ਕੁਲਵੰਤ ਸਿੰਘ ਮੰਨਣ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਕਿਸੇ ਤਰ੍ਹਾਂ ਵਿਦਿਅਕ ਅਦਾਰਿਆਂ ਲਈ ਸਕੂਲਾਂ ਵਾਸਤੇ ਸਰਵਣ ਸਿੰਘ ਕੁਲਾਰ ਅਤੇ ਕਾਲਜਾਂ ਲਈ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਇੰਚਾਰਜ ਹੋਣਗੇ।

ਉਨ੍ਹਾਂ ਦੱਸਿਆ ਕਿ ਲੰਗਰ ਲਈ ਮੈਂਬਰ ਇੰਚਾਰਜ  ਗੁਰਮੀਤ ਸਿੰਘ ਬੂਹ ਅਤੇ ਕਾਨੂੰਨੀ ਮਸਲਿਆਂ ਲਈ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਵੱਖ-ਵੱਖ ਮਾਮਲਿਆਂ ਲਈ ਪੜਤਾਲੀਆ ਕਮੇਟੀ ਵਿੱਚ ਬੀਬੀ ਗੁਰਪ੍ਰੀਤ ਕੌਰ, ਰਘਬੀਰ ਸਿੰਘ ਸਹਾਰਨਮਾਜਰਾ,  ਸ਼ੇਰ ਸਿੰਘ ਮੰਡਵਾਲਾ, ਅਜਮੇਰ ਸਿੰਘ ਖੇੜਾ ਅਤੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਸਰਾਵਾਂ ਦੇ ਪ੍ਰਬੰਧਾਂ ਵਾਸਤੇ ਬਣਾਈ ਗਈ ਕਮੇਟੀ ਵਿੱਚ ਜੋਧ ਸਿੰਘ ਸਮਰਾ,  ਨਵਤੇਜ ਸਿੰਘ ਕਾਉਣੀ, ਮੇਜਰ ਸਿੰਘ ਰਾਮਪੁਰਾ ਅਤੇ ਭੂਪਿੰਦਰ ਸਿੰਘ ਸ਼ਾਮਲ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅਹਿਮ ਮਹਿਕਮੇ ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਪਬਲੀਕੇਸ਼ਨ ਵਿਭਾਗ ਲਈ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਮੈਂਬਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ, ਜਦਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਸਪੋਕਸਮੈਨ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਹੋਣਗੇ।

Related Post