ਇੰਟੈੱਲ ਇੰਡੀਆ ਦੇ ਸਾਬਕਾ ਮੁਖੀ ਦੀ ਸੜਕ ਹਾਦਸੇ 'ਚ ਮੌਤ, ਸਾਈਕਲ ਦੀ ਸਵਾਰੀ ਕਰਦੇ ਸਮੇਂ ਕੈਬ ਨੇ ਮਾਰੀ ਟੱਕਰ

By  Jasmeet Singh February 29th 2024 03:36 PM

Intel India former head death: ਮਹਾਰਾਸ਼ਟਰ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਨਵੀਂ ਮੁੰਬਈ ਵਿੱਚ ਸਾਈਕਲ ਚਲਾਉਂਦੇ ਸਮੇਂ ਇੰਟੇਲ ਇੰਡੀਆ ਦੇ ਸਾਬਕਾ ਕੰਟਰੀ ਹੈੱਡ ਅਵਤਾਰ ਸੈਣੀ ਨੂੰ ਇੱਕ ਤੇਜ਼ ਰਫ਼ਤਾਰ ਕੈਬ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ 68 ਸਾਲਾ ਸੈਣੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਹ ਬੁੱਧਵਾਰ ਸ਼ਾਮ ਕਰੀਬ 5.50 ਵਜੇ ਆਪਣੇ ਦੋਸਤਾਂ ਨਾਲ ਸਾਈਕਲ ਚਲਾ ਰਹੇ ਸਨ। ਉਹ ਅਕਸਰ ਆਪਣੇ ਦੋਸਤਾਂ ਨਾਲ ਸਾਈਕਲ ਸਵਾਰੀਆਂ 'ਤੇ ਜਾਂਦਾ ਸੀ। ਫਿਰ ਨੇਰੂਲ ਦੇ ਪਾਸ ਬੀਚ ਰੋਡ 'ਤੇ ਇਕ ਕੈਬ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਚੇਂਬੂਰ ਦੇ ਰਹਿਣ ਵਾਲੇ ਸਨ।

ਪੇਂਟੀਅਮ ਪ੍ਰੋਸੈਸਰ ਨੂੰ ਡਿਜ਼ਾਈਨ ਕਰਨ 'ਚ ਨਿਭਾਈ ਅਹਿਮ ਭੂਮਿਕਾ

ਦੱਸ ਦੇਈਏ ਕਿ ਸੈਣੀ ‘ਇੰਟੈੱਲ 386’ ਅਤੇ ‘486 ਮਾਈਕ੍ਰੋਪ੍ਰੋਸੈਸਰ’ ਦੇ ਕੰਮ ਕਰਨ ਲਈ ਜਾਣੇ ਜਾਂਦੇ ਹਨ। ਕੰਪਨੀ ਦੇ 'ਪੇਂਟਿਅਮ ਪ੍ਰੋਸੈਸਰ' ਨੂੰ ਡਿਜ਼ਾਈਨ ਕਰਨ 'ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪੁਲਿਸ ਨੇ ਕੈਬ ਡਰਾਈਵਰ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋਸਤਾਂ ਨਾਲ ਸਾਈਕਲ ਚਲਾ ਰਹੇ ਸਨ ਸੈਣੀ 

ਘਟਨਾ ਬਾਰੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5.50 ਵਜੇ ਵਾਪਰਿਆ ਜਦੋਂ ਸੈਣੀ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ 'ਤੇ ਦੋਸਤਾਂ ਨਾਲ ਸਾਈਕਲ ਚਲਾ ਰਹੇ ਸਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਤੇਜ਼ ਰਫਤਾਰ ਕੈਬ ਨੇ ਸੈਣੀ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕੈਬ ਚਾਲਕ ਉਥੋਂ ਭੱਜ ਗਿਆ। ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਘਟਨਾ 'ਚ ਸੈਣੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰਾਂ ਵੀ ਪੜ੍ਹੋ: 

Related Post