Mohali Gurvinder Murder : ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ

Mohali Gurvinder Murder Case : ਮੋਹਾਲੀ 'ਚ SSP ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ , ਰੋਹਿਤ ਗੋਦਾਰਾ ਤੇ ਵਿੱਕੀ ਪਹਿਲਵਾਨ ਨੇ ਲਈ ਹੈ। ਗੈਂਗਸਟਰ ਗੋਲਡੀ ਬਰਾੜ ਰੋਹਿਤ ਗੋਦਾਰਾ ਦੀ ਫੇਸਬੁੱਕ ਆਈ. ਡੀ. ਤੋਂ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਗੁਰਵਿੰਦਰ ਦਾ ਕਤਲ ਅਸੀਂ ਕੀਤਾ। ਇਹ ਸਾਡੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿਚ ਮੁਲਜ਼ਮ ਸੀ

By  Shanker Badra January 28th 2026 08:12 PM

Mohali Gurvinder Murder Case : ਮੋਹਾਲੀ 'ਚ SSP ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ , ਰੋਹਿਤ ਗੋਦਾਰਾ ਤੇ ਵਿੱਕੀ ਪਹਿਲਵਾਨ ਨੇ ਲਈ ਹੈ। ਗੈਂਗਸਟਰ ਗੋਲਡੀ ਬਰਾੜ ਰੋਹਿਤ ਗੋਦਾਰਾ ਦੀ ਫੇਸਬੁੱਕ ਆਈ. ਡੀ. ਤੋਂ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਗੁਰਵਿੰਦਰ ਦਾ ਕਤਲ ਅਸੀਂ ਕੀਤਾ। ਇਹ ਸਾਡੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿਚ ਮੁਲਜ਼ਮ ਸੀ।

ਪੋਸਟ ਪਾ ਕੇ ਲਿਖਿਆ , ਪੁਲਿਸ ਨੂੰ ਤਾਂ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਦੇ ਮਰਨ ਨਾਲ ਫਰਕ ਕੋਈ ਫਰਕ ਨਹੀਂ ਪੈਂਦਾ, ਇਸ ਲਈ ਅਸੀਂ ਇਨ੍ਹਾਂ ਤੋਂ ਕੋਈ ਚੰਗੀ ਉਮੀਦ ਵੀ ਨਹੀਂ ਕਰਦੇ। ਅਸੀਂ ਆਪਣਾ ਇਨਸਾਫ਼ ਖੋਹ ਸਕਦੇ ਹਾਂ ,ਜੇ ਸਾਨੂੰ ਇਨਸਾਫ਼ ਮਿਲੂਗਾ ਨਹੀਂ। ਜਿਨ੍ਹਾਂ ਨਾਲ ਵੀ ਸਾਡੀ ਦੁਸ਼ਮਣੀ ਹੈ ,ਇਹ ਨਾ ਸੋਚੀਓ ਅਸੀਂ ਭੁੱਲ ਜਾਵਾਂਗੇ, ਸਮੇਂ ਦੇ ਨਾਲ ਸਾਡੀ ਦੁਸ਼ਮਣੀ ਹੋਰ ਵੀ ਮਜ਼ਬੂਤ ਹੋਵੇਗੀ। ਬਾਕੀ ਵੀ ਤਿਆਰ ਰਹਿਣ ,ਵਾਰੀ ਸਭ ਦੀ ਆਉਗੀ। ਫਿਲਹਾਲ ਗੈਂਗਸਟਰਾਂ ਵੱਲੋਂ ਸਾਂਝੀ ਕੀਤੀ ਗਈ ਪੋਸਟ ਦੀ PTC News ਪੁਸ਼ਟੀ ਨਹੀਂ ਕਰਦਾ ਹੈ। 

ਦੱਸ ਦੇਈਏ ਕਿ ਬੁੱਧਵਾਰ ਨੂੰ ਮੋਹਾਲੀ ਐਸਐਸਪੀ ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਇੱਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਡਰੱਗ ਮਾਮਲੇ ਵਿੱਚ ਆਰੋਪੀ ਸੀ ਅਤੇ ਪੇਸ਼ੀ ਲਈ ਆਇਆ ਸੀ। ਕਤਲ ਸਮੇਂ ਉਸਦੀ ਪਤਨੀ ਉਸਦੇ ਨਾਲ ਸੀ। ਮੋਟਰਸਾਈਕਲ 'ਤੇ ਸਵਾਰ ਦੋ ਹਮਲਾਵਰਾਂ ਨੇ ਨੌਜਵਾਨ 'ਤੇ ਲਗਭਗ 11 ਗੋਲੀਆਂ ਚਲਾਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।


Related Post