NK Sharma ਵੱਲੋਂ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ, 5 ਮੈਂਬਰ ਹੋਰ ਸ਼ਾਮਲ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਨ. ਕੇ. ਸ਼ਰਮਾ ਨੇ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕਰਦੇ ਹੋਏ ਕਮੇਟੀ ਵਿੱਚ 5 ਮੈਂਬਰ ਹੋਰ ਸ਼ਾਮਲ ਕੀਤੇ ਹਨ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਐਨ. ਕੇ.ਸ਼ਰਮਾ ਨੇ ਦੱਸਿਆ ਜਿਹਨਾਂ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ,ਉਹਨਾਂ ਵਿੱਚ ਮੋਹਿਤ ਗੁਪਤਾ ਬਠਿੰਡਾ, ਸ੍ਰੀ ਬਾਲ ਕ੍ਰਿਸ਼ਨ ਬਾਲੀ ਮੋਗਾ, ਅਸ਼ੋਕ ਅਨੇਜਾ ਜਲਾਲਾਬਾਦ, ਵਿਨਰਜੀਤ ਸਿੰਘ ਖਡਿਆਲ ਸੁਨਾਮ ਅਤੇ ਭਾਰਤ ਭੂਸ਼ਣ ਟੋਨੀ ਜਿੰਦਲ ਮੰਡੀ ਗੋਬਿੰਦਗੜ੍ਹ ਦੇ ਨਾਮ ਸ਼ਾਮਲ ਹਨ।
- PTC NEWS