ਗਿਆਨੀ ਗੁਰਜਿੰਦਰ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ

​ਫ਼ਤਿਹਗੜ੍ਹ ਸਾਹਿਬ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਗਤੀਵਿਧੀਆਂ ਅਤੇ ਮਰਯਾਦਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਗਿਆਨੀ ਗੁਰਜਿੰਦਰ ਸਿੰਘ ਨੂੰ ਨਵਾਂ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ।

By  Amritpal Singh June 26th 2026 09:26 AM

​ਫ਼ਤਿਹਗੜ੍ਹ ਸਾਹਿਬ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਗਤੀਵਿਧੀਆਂ ਅਤੇ ਮਰਯਾਦਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਗਿਆਨੀ ਗੁਰਜਿੰਦਰ ਸਿੰਘ ਨੂੰ ਨਵਾਂ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀਆਂ ਪੰਥਕ ਸੇਵਾਵਾਂ, ਗੁਰਮਤਿ ਦੀ ਡੂੰਘੀ ਸਮਝ ਅਤੇ ਧਾਰਮਿਕ ਯੋਗਤਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

​ਇਸ ਨਿਯੁਕਤੀ 'ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਧਾਰਮਿਕ ਜਥੇਬੰਦੀਆਂ ਅਤੇ ਸਥਾਨਕ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਸੰਗਤਾਂ ਦਾ ਕਹਿਣਾ ਹੈ ਕਿ ਗਿਆਨੀ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਅੰਦਰ ਗੁਰਮਤਿ ਮਰਯਾਦਾ ਦਾ ਪ੍ਰਵਾਹ ਹੋਰ ਮਜ਼ਬੂਤੀ ਨਾਲ ਚੱਲੇਗਾ। ਆਪਣੀ ਇਸ ਨਵੀਂ ਨਿਯੁਕਤੀ 'ਤੇ ਸ਼ੁਕਰਾਨਾ ਪ੍ਰਗਟ ਕਰਦਿਆਂ ਗਿਆਨੀ ਗੁਰਜਿੰਦਰ ਸਿੰਘ ਨੇ ਕਿਹਾ ਕਿ ਉਹ ਗੁਰੂ ਘਰ ਦੀ ਮਰਯਾਦਾ ਅਤੇ ਸੰਗਤ ਦੀ ਸੇਵਾ ਪੂਰੀ ਤਨਦੇਹੀ, ਨਿਸ਼ਠਾ ਅਤੇ ਗੁਰਮਤਿ ਨਿਯਮਾਂ ਅਨੁਸਾਰ ਨਿਭਾਉਣਗੇ।

Related Post