Fri, Jun 26, 2026
Whatsapp

CM ਭਗਵੰਤ ਮਾਨ ਦੀ ਮਾਸਕ ਵਾਲੀ ਕਹਾਣੀ ਝੂਠੀ- ਜਗਮਨ ਸਮਰਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਵੱਲੋਂ ਵਾਇਰਲ ਵੀਡੀਓ ਦੇ ਮਾਮਲੇ ਵਿੱਚ 'ਮਾਸਕ' ਦੀ ਥਿਊਰੀ 'ਤੇ ਘੇਰਿਆ ਹੈ।

Reported by:  PTC News Desk  Edited by:  Amritpal Singh -- June 26th 2026 11:43 AM
CM ਭਗਵੰਤ ਮਾਨ ਦੀ ਮਾਸਕ ਵਾਲੀ ਕਹਾਣੀ ਝੂਠੀ- ਜਗਮਨ ਸਮਰਾ

CM ਭਗਵੰਤ ਮਾਨ ਦੀ ਮਾਸਕ ਵਾਲੀ ਕਹਾਣੀ ਝੂਠੀ- ਜਗਮਨ ਸਮਰਾ

Jagman Samra Video: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਵੱਲੋਂ ਵਾਇਰਲ ਵੀਡੀਓ ਦੇ ਮਾਮਲੇ ਵਿੱਚ 'ਮਾਸਕ' ਦੀ ਥਿਊਰੀ (CM Mask Theory) 'ਤੇ ਘੇਰਿਆ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ 'ਤੇ ਵਾਇਰਲ ਵੀਡੀਓ ਨੂੰ ਲੈ ਕੇ ਆਪਣੇ ਬਿਆਨਾਂ ਤੋਂ ਵਾਰ-ਵਾਰ ਮੁੱਕਰਨ ਦਾ ਇਲਜ਼ਾਮ ਲਾਇਆ ਕਿ ਭਗਵੰਤ ਮਾਨ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਲੈ ਕੇ ਹੁਣ 5 ਵਾਰ ਆਪਣਾ ਬਿਆਨ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਆਪ' (AAP) ਦੀ ਪੂਰੀ ਲੀਡਰਸ਼ਿਪ ਸੀਐਮ ਦੀ ਵਾਇਰਲ ਵੀਡੀਓ (CM Mann Viral Video Case) ਨੂੰ ਝੂਠਾ ਕਰਾਰ ਦੇਣ ਵਿੱਚ ਲੱਗੀ ਹੈ ਅਤੇ ਇਹ ਆਈਐਸਆਈ (ISI) ਦੀ ਸੋਚ 'ਤੇ ਕੰਮ ਕਰ ਰਹੇ ਹਨ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ Facebook 'ਤੇ ਜਗਮਨ ਸਮਰਾ ਦੀ ਵੀਡੀਓ ਸ਼ੇਅਰ ਕਰਦਿਆ ਲਿਖਿਆ ਕਿ 'ਗੁਰੂ ਦੋਖੀ ਦੀ ਇਕ ਹੋਰ ਕਰਤੂਤ ਉਸਦੇ ਪੁਰਾਣੇ ਯਾਰ ਜਗਮਨ ਸਮਰਾ ਵੱਲੋਂ ਦੱਸੀ ਗਈ ! ਕਿਵੇਂ ਅਰਦਾਸ ਦੀ ਬੇਅਦਬੀ ਕੀਤੀ ਗਈ। ਇਹ ਵੀ ਦੱਸਿਆ ਕਿੰਨੀ ਪੁਰਾਣੀ ਸਾਂਝ ਹੈ ਭਗਵੰਤ ਨਾਲ। ਗੁਰੂ ਦੋਖੀ ਭਗਵੰਤ ਕਹਿੰਦਾ ਸੀ ਕਿ ਉਹ ਸਮਰੇ ਨੂੰ ਇੱਕ ਵਾਰ ਹੀ ਮਿਲਿਆ ''


ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਪਹਿਲਾਂ ਵੀ ਜਗਮਨ ਸਮਰਾ ਦੀਆਂ ਵੀਡੀਓ ਸ਼ੇਅਰ ਕੀਤੀ ਗਈਆਂ ਹਨ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਦਾ ਇੱਕ ਤੋਂ ਬਾਅਦ ਇੱਕ ਝੂਠ ਬੇਨਕਾਬ ਹੋ ਰਿਹਾ ਹੈ। ਜੇਕਰ ਵੀਡੀਓ ਪੁਰਾਣੀ ਹੈ ਤਾਂ ਜਗਮਨ ਵਡੇਰੀ ਉਮਰ ਦਾ ਮਾਸਕ ਵਾਲੀ ਵੀਡੀਓ ਵਿੱਚ ਕਿਉਂ ਹੈ? ਜਦ ਵੀਡੀਓ ਬਣੀ ਉਦੋਂ ਗੁਰੂ ਦੋਖੀ ਭਗਵੰਤ ਜਵਾਨ ਸੀ ਤਾਂ ਜਗਮਨ ਬੁੜਾ ਕਿਵੇਂ ਹੋ ਸਕਦਾ? ਮਾਸਕ ਵਾਲੀ ਵੀਡੀਓ ਸਿਰਫ਼ 2 ਸੈਕਿੰਡ ਦੀ ਹੈ ਇੰਨੀ ਛੋਟੀ ਵੀਡੀਓ ਕੌਣ ਬਣਾਉਂਦਾ? ਅਸਲੀਅਤ ਇਹ ਹੈ ਕਿ ਸੱਚ ਨੂੰ ਛੁਪਾਉਣ ਲਈ ਇੱਕ ਤੋਂ ਬਾਅਦ ਇੱਕ ਮਨਖੜਤ ਕਹਾਣੀ ਅਤੇ ਫਰਜ਼ੀ ਵੀਡੀਓ ਬਣਾਈ ਜਾ ਰਹੀ ਹੈ।ਗੁਰੂ ਦੋਖੀ ਭਗਵੰਤ ਸੱਚ ਨੂੰ ਕਦੇ ਛੁਪਾਇਆ ਨਹੀਂ ਜਾ ਸਕਦਾ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK