Ludhiana Loot Video : ਲੁੱਟ ਦੌਰਾਨ ਹਵਾ ਚ ਉਛਲ ਕੇ ਸੜਕ ਤੇ ਮੂਧੇ-ਮੂੰਹ ਵੱਜੀ ਮਹਿਲਾ, ICU ਚ ਦਾਖਲ, ਵੇਖੋ ਖੌਫਨਾਕ ਮੰਜਰ ਦੀ ਵਾਇਰਲ ਵੀਡੀਓ

Ludhiana Loot Video : ਖੌਫਨਾਕ ਮੰਜਰ ਨੂੰ ਪੇਸ਼ ਕਰਦੀ ਇਸ ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਝਪਟਮਾਰੀ ਦੌਰਾਨ ਇੱਕ ਮਹਿਲਾ ਯਕਦਮ ਹਵਾ ਵਿੱਚ ਉਛਲਦੀ ਹੋਈ ਮੂਧੇ-ਮੂੰਹ ਸੜਕ 'ਤੇ ਜਾ ਡਿੱਗਦੀ ਹੈ ਅਤੇ ਫਿਰ ਉਠਦੀ ਨਹੀਂ।

By  KRISHAN KUMAR SHARMA August 16th 2025 03:15 PM -- Updated: August 16th 2025 03:34 PM

Ludhiana Loot Video : ਪੰਜਾਬ 'ਚ ਲੁੱਟਾਂ-ਖੋਹਾਂ, ਚੋਰੀ ਅਤੇ ਫਿਰੌਤੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੂਬੇ ਵਿੱਚ ਵਾਰਦਾਤਾਂ ਕਰਨ ਵਾਲਿਆਂ 'ਚ ਕਾਨੂੰਨ ਦਾ ਥੋੜ੍ਹਾ ਜਿਹਾ ਵੀ ਡਰ ਨਹੀਂ ਰਹਿ ਗਿਆ ਹੈ, ਜਿਸ ਦੌਰਾਨ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ ਅਤੇ ਕਈ ਵਾਰ ਲੋਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਇੱਕ ਪੈਦਲ ਜਾ ਰਹੀ 52 ਸਾਲਾ ਮਹਿਲਾ ਨੂੰ ਇੱਕ ਸਕੂਟਰੀ ਸਵਾਰ ਲੁਟੇਰੇ ਨੇ ਅਜਿਹਾ ਖਿੱਚਿਆ ਕਿ ਉਹ ਹੁਣ ਆਈਸੀਯੂ ਵਿੱਚ ਜਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ।

ਘਟਨਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੀ ਹੈ, ਜਿਸਦਾ ਭਿਆਨਕ ਮੰਜਰ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਹੱਥ 'ਚ ਪਰਸ ਫੜੀ ਇੱਕ ਮਹਿਲਾ ਪੈਦਲ ਜਾ ਰਹੀ ਹੈ। ਇਸ ਦੌਰਾਨ ਇੱਕ ਸਕੂਟਰੀ ਸਵਾਰ ਮੂੰਹ ਢਕਿਆ ਸ਼ਖਸ ਪਿੱਛੋਂ ਤੇਜ਼ੀ ਨਾਲ ਆਉਂਦਾ ਹੈ ਅਤੇ ਮਹਿਲਾ ਕੋਲੋਂ ਝਟਕੇ ਨਾਲ ਪਰਸ ਖੋਹ ਕੇ ਭੱਜ ਪੈਂਦਾ ਹੈ।

ਖੌਫਨਾਕ ਮੰਜਰ ਨੂੰ ਪੇਸ਼ ਕਰਦੀ ਇਸ ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਝਪਟਮਾਰੀ ਦੌਰਾਨ ਮਹਿਲਾ ਯਕਦਮ ਹਵਾ ਵਿੱਚ ਉਛਲਦੀ ਹੋਈ ਮੂਧੇ-ਮੂੰਹ ਸੜਕ 'ਤੇ ਜਾ ਡਿੱਗਦੀ ਹੈ ਅਤੇ ਫਿਰ ਉਠਦੀ ਨਹੀਂ। ਇਸ ਦੌਰਾਨ ਮਹਿਲਾ ਨੇ ਆਪਣਾ ਪਰਸ ਨਹੀਂ ਛੱਡਿਆ ਸੀ ਤਾਂ ਬਦਮਾਸ਼ ਭੱਜ ਗਿਆ, ਪਰ ਫਿਰ ਉਹ ਸਕੂਟਰੀ 'ਤੇ ਵਾਪਸ ਆਇਆ ਅਤੇ ਉਸਦਾ ਪਰਸ ਖੋਹ ਲਿਆ।

ਦੰਦ ਟੁੱਟੇ, ਸਿਰ 'ਚ ਲੱਗੀ, ਆਈਸੀਯੂ 'ਚ ਦਾਖਲ

ਜਦੋਂ ਲੋਕਾਂ ਨੇ ਵੇਖਿਆ ਅਤੇ ਮਹਿਲਾ ਵੱਲ ਜਾਣ ਲੱਗੇ ਤਾਂ ਲੁਟੇਰਾ ਤੁਰੰਤ ਭੱਜ ਗਿਆ। ਲੋਕਾਂ ਨੇ ਤੁਰੰਤ ਖੂਨ ਨਾਲ ਲੱਥਪੱਥ ਮਹਿਲਾ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਉਸਦੀ ਹਾਲਤ ਬਹੁਤ ਗੰਭੀਰ ਸੀ, ਜਿਸ ਦੀ ਪਛਾਣ ਅਲਕਾ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੰਦ ਟੁੱਟ ਗਏ ਅਤੇ ਸਿਰ ਵਿੱਚ ਸੱਟ ਲੱਗੀ, ਜੋ ਕਿ ਇਸ ਸਮੇਂ ਡੀਐਮਸੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੈ।

ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਰੋਸ ਤੇ ਗੁੱਸੇ ਦੀ ਲਹਿਰ ਹੈ। ਉਧਰ, ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਪਰਾਧੀ ਦਾ ਪਤਾ ਲਗਾ ਰਹੀ ਹੈ। ਹੁਣ ਤੱਕ ਲੁਟੇਰੇ ਨੂੰ ਬੱਸ ਸਟੈਂਡ ਵੱਲ ਜਾਂਦੇ ਦੇਖਿਆ ਗਿਆ ਹੈ, ਜਿਸ ਸਕੂਟਰੀ 'ਤੇ ਉਹ ਸਵਾਰ ਸੀ ਉਹ ਵੀ ਚੋਰੀ ਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਲੁਟੇਰੇ ਨੂੰ ਫੜ ਲਵੇਗੀ।

Related Post