Ajnala News : ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਪੀਜ਼ਾ ਖਵਾਉਣਾ ਦਾ ਪ੍ਰੋਗਰਾਮ ਬਣਾਉਣਾ ਪਿਆ ਮਹਿੰਗਾ ! ਲੜਕੀ ਦੇ ਭਰਾਵਾਂ ਨੇ ਕੀਤੀ ਕੁੱਟਮਾਰ

Ajnala News : ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇੱਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣਾ ਦਾ ਪ੍ਰੋਗਰਾਮ ਬਣਾਉਣਾ ਮਹਿੰਗਾ ਪੈ ਗਿਆ ਹੈ। ਲੜਕੀ ਦੇ ਭਰਾਵਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆ ਹਨ

By  Shanker Badra August 18th 2025 12:09 PM

Ajnala News : ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇੱਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣਾ ਦਾ ਪ੍ਰੋਗਰਾਮ ਬਣਾਉਣਾ ਮਹਿੰਗਾ ਪੈ ਗਿਆ ਹੈ। ਲੜਕੀ ਦੇ ਭਰਾਵਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆ ਹਨ।

ਪੀੜਤ ਸੁਰਜੀਤ ਸਿੰਘ ਵਾਸੀ ਗੱਗੋਮਾਹਲ ਨੇ ਦੱਸਿਆ ਲੜਕੀ ਦੇ ਭਰਾਵਾਂ ਵੱਲੋਂ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ। ਉਸਨੇ ਅੱਗੇ ਕਿਹਾ ਕਿ ਲੜਕੀ ਪਹਿਲਾਂ ਆਪਣੀ ਮਰਜ਼ੀ ਨਾਲ ਮੇਰੇ ਨਾਲ ਘੁੰਮਣ ਗਈ ਸੀ ਤੇ ਬਾਅਦ 'ਚ ਲੜਕੀ ਮੁੱਕਰ ਗਈ ਹੈ। ਉਹ ਹੁਣ ਮੇਰੇ 'ਤੇ ਅਗਵਾਹ ਕਰਨ ਅਤੇ ਪਿਸਟਲ ਰੱਖਣ ਦੇ ਇਲਜਾਮ ਲਗਾ ਰਹੀ ਹੈ ਪਰ ਮੇਰੇ ਕੋਲ ਇਸਦੇ ਸਾਰੇ ਸਬੂਤ ਹਨ ਕਿ ਲੜਕੀ ਆਪਣੀ ਮਰਜ਼ੀ ਨਾਲ ਮੇਰੇ ਨਾਲ ਗਈ ਸੀ। 

ਸੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਮੇਰਾ ਕੁੱਝ ਸਮੇਂ ਤੋਂ ਉਕਤ ਲੜਕੀ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ। ਜਿਸਦੇ ਚੱਲਦਿਆਂ ਸਾਡੇ ਦੋਵਾਂ ਵੱਲੋਂ ਫੋਨ 'ਤੇ ਗੱਲ ਕਰਕੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਉਸਨੇ ਅੱਗੇ ਕਿਹਾ ਅਸੀਂ ਫਤਹਿਗੜ੍ਹ ਚੂੜੀਆਂ ਜਾ ਕੇ ਪੀਜੀ ਬੁੱਕ ਕਰਵਾਇਆ ਸੀ ਤਾਂ ਲੜਕੀ ਦੇ ਭਰਾਵਾਂ ਵਲੋਂ ਮੇਰੇ ਪਿੱਛੇ ਮੋਟਰਸਾਇਕਲ ਲਗਾ ਲਿਆ ਤਾਂ ਅਸੀਂ ਗੱਡੀ ਭਜਾਈ ਤਾਂ ਗੱਡੀ ਦਾ ਟਾਇਰ ਪਾੜ ਗਿਆ। ਜਿਸ ਤੋਂ ਬਾਅਦ ਮੇਰੀ ਡਾਂਗਾਂ -ਸੋਟੀਆਂ ਨਾਲ ਕੁੱਟਮਾਰ ਕੀਤੀ। ਸੁਰਜੀਤ ਨੇ ਕਿਹਾ ਕੁੜੀ ਵਾਲਿਆਂ ਨੇ ਹੁਣ ਮੈਨੂੰ ਥਾਣੇ ਫੜਾ ਦਿੱਤਾ। ਸੁਰਜੀਤ ਨੇ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ। 

ਇਸ ਸੰਬੰਧ 'ਚ ਥਾਣਾ ਮੁੱਖੀ ਅਜਨਾਲਾ ਨੇ ਕਿਹਾ ਲੜਕਾ ਪਿੰਡ ਗੱਗੋਮਾਹਲ ਦਾ ਰਹਿਣ ਵਾਲਾ ਹੈ ਅਤੇ ਢੋਲ ਦਾ ਕੰਮ ਕਰਦਾ ਹੈ। ਸੁਰਜੀਤ ਸਿੰਘ ਲੜਕੀ ਦੇ ਪਿੰਡ ਅਵਾਨ ਵਸਾਓ ਗਿਆ ਸੀ, ਜਿੱਥੇ ਇਹਨਾਂ ਦੀ ਆਪਸ 'ਚ ਗੱਲਬਾਤ ਹੋ ਗਈ। ਜਿਸ ਤੋਂ ਬਾਅਦ ਇਸਨੇ ਲੜਕੀ ਨੂੰ ਮਿਲਣ ਵਾਸਤੇ ਬੁਲਾ ਲਿਆ। ਗੱਡੀ ਵਿੱਚ ਇਸਦੇ ਸਾਥੀਆਂ ਨੇ ਲੜਕੀ ਨਾਲ ਗ਼ਲਤ ਹਰਕਤਾਂ ਕੀਤੀਆਂ। ੜਕੀ ਦੇ ਵਿਰੋਧ ਤੋਂ ਬਾਅਦ ਲੋਕਾਂ ਨੇ ਪਰਿਵਾਰ ਦੀ ਮਦਦ ਨਾਲ ਸੁਰਜੀਤ ਨੂੰ ਪੁਲਿਸ ਹਵਾਲੇ ਕਰ ਦਿੱਤਾ। ਜਿਸ ਤੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। 

Related Post