Cloud burst in Kullu: ਹਿਮਾਚਲ ਪ੍ਰਦੇਸ਼ ਚ ਕੁਦਰਤ ਦਾ ਕਹਿਰ, ਕੁੱਲੂ ਚ ਫਟਿਆ ਬੱਦਲ, ਰੁੜ੍ਹ ਗਈਆਂ ਦੁਕਾਨਾਂ ਤੇ ਪੁਲ

Cloud burst in Kullu : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਜਿਸ ਕਾਰਨ ਪਹਾੜੀ ਰਾਜ ਵਿੱਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਨੇ ਇੱਕ ਵਾਰ ਫਿਰ ਕਹਿਰ ਢਾਹਿਆ ਹੈ। ਰਾਤ ਤੋਂ ਬਾਰਿਸ਼ ਅਤੇ ਬੱਦਲ ਫਟਣ ਨਾਲ ਮੰਡੀ ਅਤੇ ਕੂੱਲੂ ਵਿਚਕਾਰ ਮੁੜ ਤਬਾਹੀ ਦੇਖਣ ਨੂੰ ਮਿਲੀ ਹੈ। ਮੰਡੀ-ਕੁੱਲੂ ਦੇ ਲਗਵੈਲੀ ਅਤੇ ਚੌਹਾਰ ਘਾਟੀ ਦੇ ਸਿਲਬੁਧਾਨੀ ਵਿੱਚ ਬੱਦਲ ਫਟ ਗਿਆ

By  Shanker Badra August 19th 2025 09:25 AM

Cloud burst in Kullu : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਜਿਸ ਕਾਰਨ ਪਹਾੜੀ ਰਾਜ ਵਿੱਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਨੇ ਇੱਕ ਵਾਰ ਫਿਰ ਕਹਿਰ ਢਾਹਿਆ ਹੈ। ਰਾਤ ਤੋਂ ਬਾਰਿਸ਼ ਅਤੇ ਬੱਦਲ ਫਟਣ ਨਾਲ ਮੰਡੀ ਅਤੇ ਕੂੱਲੂ ਵਿਚਕਾਰ ਮੁੜ ਤਬਾਹੀ ਦੇਖਣ ਨੂੰ ਮਿਲੀ ਹੈ। ਮੰਡੀ-ਕੁੱਲੂ ਦੇ ਲਗਵੈਲੀ ਅਤੇ ਚੌਹਾਰ ਘਾਟੀ ਦੇ ਸਿਲਬੁਧਾਨੀ ਵਿੱਚ ਬੱਦਲ ਫਟ ਗਿਆ ਹੈ। ਬੱਦਲ ਫਟ ਨਾਲ 2 ਦੁਕਾਨਾਂ ਤੇ ਇੱਕ ਪੁੱਲ ਰੁੜ੍ਹ ਗਿਆ ਹੈ। ਓਥੇ ਦੇ ਲੋਕਾਂ ਨੇ ਦੱਸਿਆ ਕਿ ਰਾਤ 1-2 ਵਜੇ ਦੇ ਕਰੀਬ ਬੱਦਲ ਫਟਣ ਨਾਲ ਹਾਲਾਤ ਵਿਗੜ ਗਏ ਹਨ। ਕਈ ਪੇਂਡੂ ਇਲਾਕਿਆਂ ਵਿੱਚ ਸੜਕਾਂ ਦਾ ਸੀ ਸੰਪਰਕ ਟੁੱਟ ਗਿਆ ਹੈ।   

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਉਛਲ ਰਹੇ ਸਨ। ਭਾਰੀ ਮੀਂਹ ਕਾਰਨ ਕੁੱਲੂ ਜ਼ਿਲ੍ਹੇ ਦੇ ਕਈ ਪੇਂਡੂ ਖੇਤਰਾਂ ਵਿੱਚ ਸੜਕਾਂ ਵੀ ਬੰਦ ਹੋ ਗਈਆਂ ਹਨ। ਤਬਾਹੀ ਦੀ ਸਥਿਤੀ ਇਹ ਹੈ ਕਿ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿੱਚ ਰਾਸ਼ੋਲ ਨੇੜੇ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ਵਿੱਚ ਦੋ ਪੁਲ ਵਹਿ ਗਏ ਅਤੇ ਵਾਹਨ ਵੀ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਖੱਡ ਦੇ ਕੰਢੇ ਸਥਿਤ ਘਰਾਟ ਵੀ ਵਹਿ ਗਏ ਹਨ।

ਬੀਤੇ ਦਿਨੀਂ ਕਠੂਆ ਵਿੱਚ ਫਟਿਆ ਸੀ ਬੱਦਲ 

ਬੀਤੇ ਦਿਨੀਂ ਕਠੂਆ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਦਲ ਫਟਣ ਤੋਂ ਬਾਅਦ ਪਾਣੀ ਦਾ ਹੜ੍ਹ ਆਲੇ-ਦੁਆਲੇ ਦੇ ਇਲਾਕਿਆਂ ਨੂੰ ਆਪਣੇ ਨਾਲ ਲੈ ਗਿਆ। ਆਫ਼ਤ ਕਾਰਨ ਰਾਸ਼ਟਰੀ ਰਾਜਮਾਰਗ, ਰੇਲਵੇ ਟਰੈਕ ਅਤੇ ਕਠੂਆ ਪੁਲਿਸ ਸਟੇਸ਼ਨ ਨੂੰ ਨੁਕਸਾਨ ਪਹੁੰਚਿਆ ਹੈ।

ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਿਸੌਤੀ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਕਾਰਨ ਹੁਣ ਤੱਕ 60 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 100 ਤੋਂ ਵੱਧ ਜ਼ਖਮੀ ਹਨ। ਬੱਦਲ ਫਟਣ ਕਾਰਨ ਪੁਲਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਲੋਕਾਂ ਨੂੰ ਇੱਕ-ਇੱਕ ਕਰਕੇ ਛੋਟਾ ਰਸਤਾ ਬਣਾ ਕੇ ਬਾਹਰ ਕੱਢਿਆ ਗਿਆ ਹੈ। ਇਸ ਤੋਂ ਬਾਅਦ ਲਾਪਤਾ ਲੋਕਾਂ ਨੂੰ ਲੱਭਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ।



Related Post