ਆਮ ਲੋਕਾਂ ਲਈ ਖੁੱਲ੍ਹੇ ਸ਼੍ਰੀ ਰਾਮ ਮੰਦਿਰ ਦੇ ਕਪਾਟ, ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਦੇਖੋ ਤਸਵੀਰਾਂ
Ram Mandir: ਪ੍ਰਾਣ ਪ੍ਰਤਿਸ਼ਠਾ ਤੋਂ ਇਕ ਦਿਨ ਬਾਅਦ ਮੰਗਲਵਾਰ ਨੂੰ ਰਾਮ ਮੰਦਿਰ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਯੁੱਧਿਆ ਧਾਮ 'ਚ ਸ਼ਰਧਾਲੂਆਂ ਦਾ ਸੈਲਾਬ ਆ ਗਿਆ ਹੈ। ਰਾਮਨਗਰੀ 'ਚ ਹਰ ਪਾਸੇ ਸ਼ਰਧਾਲੂਆਂ ਦਾ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਰਾਮਲਲਾ ਦੇ ਦਰਸ਼ਨਾਂ ਲਈ ਰਾਤ ਤੋਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਰਾਮ ਮੰਦਿਰ ਦੇ ਬਾਹਰ ਸੂਬੇ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਰਾਮਲਲਾ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ ਵੱਡੀ ਗਿਣਤੀ 'ਚ ਮੌਜੂਦ ਹਨ। ਰਾਮਲਲਾ ਦੇ ਦਰਸ਼ਨਾਂ ਲਈ ਹਰ ਕੋਈ ਉਤਾਵਲਾ ਹੈ ਅਤੇ ਇੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ। ਸਾਰਿਆਂ ਦੀ ਇਹੀ ਇੱਛਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੀ ਹੀ ਸਵੇਰ ਦਰਸ਼ਨ ਉਸ ਨੂੰ ਮਿਲਣ ਅਤੇ ਉਹ ਰਾਮ ਲਲਾ ਦੀ ਪੂਜਾ ਕਰ ਸਕੇ।
ਮੁੰਬਈ ਤੋਂ ਦਰਸ਼ਨਾਂ ਲਈ ਆਈ ਇੱਕ ਮਹਿਲਾ ਸ਼ਰਧਾਲੂ ਨੇ ਕਿਹਾ ਕਿ ਅਸੀਂ ਇੱਥੇ ਤਿੰਨ ਦਿਨਾਂ ਤੋਂ ਰੁਕੇ ਹਾਂ, ਅਸੀਂ ਦਰਸ਼ਨ ਕਰਨ ਤੋਂ ਬਾਅਦ ਹੀ ਇੱਥੋ ਜਾਣਗੇ। ਇੱਕ ਹੋਰ ਸ਼ਰਧਾਲੂ ਨੇ ਕਿਹਾ ਇਹ ਭੀੜ ਹਮੇਸ਼ਾ ਬਣੀ ਰਹੇਗੀ ਅਤੇ ਰਹਿਣੀ ਵੀ ਚਾਹੀਦੀ ਹੈ। ਭਾਰਤ ਧਰਮ ਦੀ ਧਰਤੀ ਹੈ।
ਇਹ ਵੀ ਪੜ੍ਹੋ: ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਮੌਕੇ ਉਨ੍ਹਾਂ ਦੇ 10 ਕ੍ਰਾਂਤੀਕਾਰੀ ਵਿਚਾਰ, ਤੁਹਾਡੇ 'ਚ ਭਰ ਦੇਣਗੇ ਭਾਰੀ ਜੋਸ਼
ਮਿਲੀ ਜਾਣਕਾਰੀ ਮੁਤਾਬਿਕ ਰਾਤ 2 ਵਜੇ ਤੋਂ ਹੀ ਰਾਮ ਮੰਦਰ ਦੇ ਬਾਹਰ ਵੱਡੀ ਗਿਣਤੀ 'ਚ ਸ਼ਰਧਾਲੂ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਮੰਦਿਰ ਦੇ ਮੁੱਖ ਗੇਟ ਅੱਗੇ ਲੰਬੀਆਂ ਕਤਾਰਾਂ 'ਚ ਖੜ੍ਹੇ ਸ਼ਰਧਾਲੂ ਲਗਾਤਾਰ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੇ ਹਨ। ਇਸ ਐਲਾਨ ਨਾਲ ਉਹ ਮੰਦਿਰ 'ਚ ਪ੍ਰਵੇਸ਼ ਕਰ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਦੇ ਅਯੁੱਧਿਆ ਪਹੁੰਚਣ ਦਾ ਸਿਲਸਿਲਾ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਸਣੇ ਪੂਰੇ ਉੱਤਰ ਭਾਰਤ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ