India Asia Cup 2025 : ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਉਪ ਕਪਤਾਨ ,ਜਸਪ੍ਰੀਤ ਬੁਮਰਾਹ ਦੀ ਹੋਈ ਵਾਪਸੀ

India Asia Cup 2025 : ਏਸ਼ੀਆ ਕੱਪ ਲਈ ਭਾਰਤ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ) ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਅਤੇ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਵਾਲੇ ਏਸ਼ੀਆ ਕੱਪ ਵਿੱਚ ਉਪ-ਕਪਤਾਨ ਬਣਾਇਆ ਗਿਆ ਹੈ

By  Shanker Badra August 19th 2025 03:45 PM

India Asia Cup 2025 : ਏਸ਼ੀਆ ਕੱਪ ਲਈ ਭਾਰਤ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ) ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਅਤੇ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਵਾਲੇ ਏਸ਼ੀਆ ਕੱਪ ਵਿੱਚ ਉਪ-ਕਪਤਾਨ ਬਣਾਇਆ ਗਿਆ ਹੈ।

ਏਸ਼ੀਆ ਕੱਪ ਲਈ ਟੀਮ ਵਿੱਚ ਕਿਸਨੂੰ ਜਗ੍ਹਾ ਮਿਲੀ

ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ, ਰਿੰਕੂ ਸਿੰਘ, ਜਸਪ੍ਰੀਤ ਬੁਮਰਾਹ

ਏਸ਼ੀਆ ਕੱਪ ਲਈ ਭਾਰਤ ਦੀ ਸੰਭਾਵਿਤ 15 ਮੈਂਬਰੀ ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ ਉਪ ਕਪਤਾਨ ਸ਼ਰਮਾ, ਸੰਜੂ ਸੈਮਸਨ, ਤਿਲਕ ਵਰਮਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਜਿਤੇਸ਼ ਸ਼ਰਮਾ, ਹਰਸ਼ਿਤ ਰਾਣਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਰਿੰਕੂ ਸਿੰਘ,

ਏਸ਼ੀਆ ਕੱਪ ਕਦੋਂ ਹੋਵੇਗਾ, ਜਾਣੋ ਭਾਰਤ ਦਾ ਸ਼ਡਿਊਲ...

ਏਸ਼ੀਆ ਕੱਪ 2025 ਕ੍ਰਿਕਟ ਟੂਰਨਾਮੈਂਟ 9 ਸਤੰਬਰ ਤੋਂ ਹੋਣਾ ਹੈ। ਮੈਚ 28 ਸਤੰਬਰ ਨੂੰ ਹੋਣਾ ਹੈ। ਇਸ ਵਾਰ ਟੀ-20 ਫਾਰਮੈਟ ਵਿੱਚ ਹੋਣ ਵਾਲਾ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੋ ਸ਼ਹਿਰਾਂ, ਅਬੂ ਧਾਬੀ ਅਤੇ ਦੁਬਈ ਵਿੱਚ ਹੋਵੇਗਾ। ਭਾਰਤੀ ਟੀਮ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ, ਓਮਾਨ ਅਤੇ ਯੂਏਈ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ।

Related Post