IAF Jaguar Plane Crash : ਭਾਰਤੀ ਏਅਰ ਫੋਰਸ ਦਾ ਫਾਈਟਰ ਜੈਟ ਜੈਗੂਆਰ ਕਰੈਸ਼, ਵਾਲ-ਵਾਲ ਬਚਿਆ ਪਾਇਲਟ
IAF Plane Crash : ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਅੱਜ ਹਰਿਆਣਾ ਦੇ ਅੰਬਾਲਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਉਡਾਣ ਭਰੀ ਸੀ।
KRISHAN KUMAR SHARMA
March 7th 2025 05:50 PM --
Updated:
March 7th 2025 05:56 PM
Ambala Air Base News : ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਅੱਜ ਹਰਿਆਣਾ ਦੇ ਅੰਬਾਲਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਉਡਾਣ ਭਰੀ ਸੀ। ਹਾਲਾਂਕਿ, ਪਾਇਲਟ ਜਹਾਜ਼ ਹਾਦਸੇ ਵਿੱਚ ਵਾਲ-ਵਾਲ ਬਚ ਗਿਆ, ਜਿਸ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਕੇ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਏਅਰ ਬੇਸ ਤੋਂ ਸਿਖਲਾਈ ਦੌਰਾਨ ਉਡਾਣ ਭਰਨ ਪਿੱਛੋਂ ਇਹ ਲੜਾਕੂ ਜਹਾਜ਼ ਪਿੰਡ ਬਾਲਾੜਵਾਲਾ ਨੇੜੇ ਡਿੱਗ ਗਿਆ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਹਾਦਸਾ ਦੁਪਹਿਰ ਲਗਭਗ 3:45 ਵਜੇ ਹੋਇਆ।