ਮਹਿਲ ਕਲਾਂ ਤੇ ਧੂਰੀ ਹਲਕਿਆਂ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ! ਕਈ ਵੱਡੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਵਾਪਸੀ
Shiromani Akali Dal : 2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ, ਓਵੇਂ ਹੀ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਹੁਣ ਬਰਨਾਲਾ ਦੇ ਮਹਿਲ ਕਲਾਂ ਅਤੇ ਸੰਗਰੂਰ ਦੇ ਧੂਰੀ ਹਲਕਿਆਂ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਲੱਗਿਆ ਹੈ। ਪੁਨਰ ਸੁਰਜੀਤ ਦੇ ਕਈ ਆਗੂਆਂ ਨੇ ਪਿੰਡ ਬਾਦਲ ਵਿਖੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ।
ਸੋਮਵਾਰ ਨੂੰ ਪਿੰਡ ਬਾਦਲ ਵਿਖ਼ੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਹਲਕਾ ਮਹਿਲ ਕਲਾਂ ਦੇ ਦਰਜ਼ਨ ਤੋਂ ਵੱਧ ਆਗੂ ਗਗਨਦੀਪ ਸਿੰਘ ਖੰਡੇਬਾਦ ਅਤੇ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ਼ ਦੇ ਉਪਰਾਲੇ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਗੁਰਮੀਤ ਸਿੰਘ ਸਰਪੰਚ ਮਾਮਦਪੁਰ, ਮਨਜੀਤ ਸਿੰਘ ਚੀਮਾ, ਬਲਜਿੰਦਰ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਰਮਨਜੀਤ ਸਿੰਘ ਕਰਵਾਲ, ਨਿਰਭੈ ਸਿੰਘ ਸਮਰਾ, ਬਲਿਹਾਰ ਸਿੰਘ ਜੈਲਦਾਰ, ਜਗਦੇਵ ਸਿੰਘ ਸ਼ੇਰਪੁਰ, ਬਲਵਿੰਦਰ ਸਿੰਘ ਭੋਤਨਾ, ਸਿਮਰਜੀਤ ਸਿੰਘ ਭੋਤਨਾ ਤੇ ਰੁਪਿੰਦਰ ਸਿੰਘ ਭੋਤਨਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਉਨ੍ਹਾਂ ਨੇ ਆਗੂਆਂ ਨੂੰ 'ਜੀ ਆਇਆਂ' ਆਖਦਿਆਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੂਹ ਪੰਜਾਬੀ, ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝਣ ਤੋਂ ਬਾਅਦ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਰਹੇ ਹਨ। ਉਹਨਾਂ ਵਿਸ਼ਵਾਸ਼ ਪ੍ਰਗਟਾਇਆ ਕਿ ਇਹ ਲੋਕ ਲਹਿਰ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ, ਜੋ ਕਿ ਪੰਜਾਬੀਆਂ ਦੀ ਆਪਣੀ ਸਰਕਾਰ ਹੋਵੇਗੀ।
- PTC NEWS