IAF Jaguar Plane Crash : ਭਾਰਤੀ ਏਅਰ ਫੋਰਸ ਦਾ ਫਾਈਟਰ ਜੈਟ ਜੈਗੂਆਰ ਕਰੈਸ਼, ਵਾਲ-ਵਾਲ ਬਚਿਆ ਪਾਇਲਟ
Ambala Air Base News : ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਅੱਜ ਹਰਿਆਣਾ ਦੇ ਅੰਬਾਲਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਉਡਾਣ ਭਰੀ ਸੀ। ਹਾਲਾਂਕਿ, ਪਾਇਲਟ ਜਹਾਜ਼ ਹਾਦਸੇ ਵਿੱਚ ਵਾਲ-ਵਾਲ ਬਚ ਗਿਆ, ਜਿਸ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਕੇ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਏਅਰ ਬੇਸ ਤੋਂ ਸਿਖਲਾਈ ਦੌਰਾਨ ਉਡਾਣ ਭਰਨ ਪਿੱਛੋਂ ਇਹ ਲੜਾਕੂ ਜਹਾਜ਼ ਪਿੰਡ ਬਾਲਾੜਵਾਲਾ ਨੇੜੇ ਡਿੱਗ ਗਿਆ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਹਾਦਸਾ ਦੁਪਹਿਰ ਲਗਭਗ 3:45 ਵਜੇ ਹੋਇਆ।
ਜਹਾਜ਼ ਹਾਦਸੇ 'ਚ IAF ਨੇ ਵੀ ਟਵਿੱਟਰ X 'ਤੇ ਇੱਕ ਬਿਆਨ ਜਾਰੀ ਕੀਤਾ ਹੈ, "ਆਈਏਐਫ ਦਾ ਇੱਕ ਜੈਗੁਆਰ ਜਹਾਜ਼ ਅੱਜ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਅੰਬਾਲਾ ਵਿੱਚ ਹਾਦਸਾਗ੍ਰਸਤ ਹੋ ਗਿਆ, ਸਿਸਟਮ ਵਿੱਚ ਖਰਾਬੀ ਆਉਣ ਤੋਂ ਬਾਅਦ। ਪਾਇਲਟ ਨੇ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣ ਤੋਂ ਪਹਿਲਾਂ ਜਹਾਜ਼ ਨੂੰ ਜ਼ਮੀਨ 'ਤੇ ਕਿਸੇ ਵੀ ਰਿਹਾਇਸ਼ੀ ਜਗ੍ਹਾ ਤੋਂ ਦੂਰ ਕਰ ਦਿੱਤਾ।"A Jaguar aircraft of the IAF crashed at Ambala, during a routine training sortie today, after encountering system malfunction. The pilot maneuvered the aircraft away from any habitation on ground, before ejecting safely.
An inquiry has been ordered by the IAF, to ascertain the… — Indian Air Force (@IAF_MCC) March 7, 2025
- PTC NEWS