Mon, Feb 23, 2026
Whatsapp

Moga Bus Loot Video : ਪੰਜਾਬ 'ਚ ਦਿਨ-ਦਿਹਾੜੇ ਲੁੱਟੀ ਸਵਾਰੀਆਂ ਨਾਲ ਭਰੀ PRTC ਬੱਸ ! ਕੰਡਕਟਰ ਦੀ ਕੁੱਟਮਾਰ ਕਰਕੇ ਖੋਹਿਆ ਨਕਦੀ ਵਾਲਾ ਬੈਗ

Moga Bus Loot : ਜਾਣਕਾਰੀ ਅਨੁਸਾਰ, ਸਕਾਰਪੀਓ ਸਵਾਰਾਂ ਵੱਲੋਂ ਬੱਸ ਨੂੰ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ, ਕਿ ਬੱਸ ਨੂੰ ਰੋਕ ਕੇ ਮੁਲਜ਼ਮਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।

Reported by:  PTC News Desk  Edited by:  KRISHAN KUMAR SHARMA -- February 23rd 2026 08:23 PM -- Updated: February 23rd 2026 08:35 PM
Moga Bus Loot Video : ਪੰਜਾਬ 'ਚ ਦਿਨ-ਦਿਹਾੜੇ ਲੁੱਟੀ ਸਵਾਰੀਆਂ ਨਾਲ ਭਰੀ PRTC ਬੱਸ ! ਕੰਡਕਟਰ ਦੀ ਕੁੱਟਮਾਰ ਕਰਕੇ ਖੋਹਿਆ ਨਕਦੀ ਵਾਲਾ ਬੈਗ

Moga Bus Loot Video : ਪੰਜਾਬ 'ਚ ਦਿਨ-ਦਿਹਾੜੇ ਲੁੱਟੀ ਸਵਾਰੀਆਂ ਨਾਲ ਭਰੀ PRTC ਬੱਸ ! ਕੰਡਕਟਰ ਦੀ ਕੁੱਟਮਾਰ ਕਰਕੇ ਖੋਹਿਆ ਨਕਦੀ ਵਾਲਾ ਬੈਗ

Moga Bus Loot : ਪੰਜਾਬ 'ਚ ਰੋਜ਼ਾਨਾ ਲੁੱਟ-ਖੋਹ ਦੀਆਂ ਘਟਨਾਵਾਂ ਵਿਚਾਲੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ (PRTC Bus Looted) ਨੂੰ ਲੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਸਕਾਰਪੀਓ ਸਵਾਰਾਂ ਵੱਲੋਂ ਬੱਸ ਨੂੰ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ, ਕਿ ਬੱਸ ਨੂੰ ਰੋਕ ਕੇ ਮੁਲਜ਼ਮਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਬੱਸ ਸੰਗਰੂਰ ਜਾ ਰਹੀ ਸੀ, ਜਿਸ ਦੌਰਾਨ ਮੁਲਜ਼ਮਾਂ ਨੇ ਸਵਾਰੀਆਂ ਚੜ੍ਹਾਉਣ ਦੇ ਬਹਾਨੇ ਬੱਸ ਨੂੰ ਰੁਕਵਾਇਆ ਅਤੇ ਫਿਰ ਤੁਰੰਤ ਡਰਾਈਵਰ 'ਤੇ ਹਮਲਾ ਕਰ ਦਿੱਤਾ। ਇਸ ਪਿੱਛੋਂ ਮੁਲਜ਼ਮ ਬੱਸ ਵਿੱਚ ਚੜ੍ਹ ਗਏ, ਜਿਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।


ਦੱਸਿਆ ਗਿਆ ਹੈ ਕਿ ਇਹ ਘਟਨਾ ਦੁਪਹਿਰ 3:40 ਵਜੇ ਦੇ ਕਰੀਬ ਮੋਗਾ-ਬਰਨਾਲਾ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਡਾਲਾ ਨੇੜੇ ਵਾਪਰੀ। ਬੱਸ ਵਿੱਚ ਸਵਾਰ ਔਰਤਾਂ, ਕਸ਼ਮੀਰ ਕੌਰ ਅਤੇ ਰਣਜੀਤ ਕੌਰ ਨੇ ਹੋਰ ਯਾਤਰੀਆਂ ਦੇ ਨਾਲ ਮਿਲ ਕੇ ਦੱਸਿਆ ਕਿ ਕੰਡਕਟਰ ਸੁਰਜੀਤ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਉਸਦੀ ਪੱਗ ਉਤਾਰ ਦਿੱਤੀ ਗਈ ਅਤੇ ਉਸਦੇ ਸਿਰ 'ਤੇ ਸੱਟ ਲੱਗੀ।

ਇਸ ਤੋਂ ਬਾਅਦ, ਬਦਮਾਸ਼ਾਂ ਨੇ ਉਸਦਾ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਹਾਲਾਂਕਿ, ਯਾਤਰੀਆਂ ਦਾ ਸਮਾਨ ਚੋਰੀ ਨਹੀਂ ਹੋਇਆ। ਬੱਸ ਵਿੱਚ ਲਗਭਗ 50 ਯਾਤਰੀ ਸਨ।

ਉਧਰ, ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਾਮ 4 ਵਜੇ ਦੇ ਕਰੀਬ, ਪੁਲਿਸ ਨੂੰ 112 ਨੰਬਰ 'ਤੇ ਮੋਗਾ ਤੋਂ ਸੰਗਰੂਰ ਜਾ ਰਹੀ ਇੱਕ ਬੱਸ ਦੇ ਕੰਡਕਟਰ ਦੀ ਲੜਾਈ ਹੋਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪੁਲਿਸ ਭਾਲ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK