ਭਾਰਤ ਸਰਕਾਰ ਵੱਲੋ 19 ਸਾਲਾ ਪਾਕਿਸਤਾਨੀ ਕੈਦੀ ਨੂੰ ਕੀਤਾ ਰਿਹਾਅ, ਪੜਾਈ ਤੋਂ ਡਰਦੇ ਕਰ ਗਿਆ ਸੀ ਸਰਹੱਦ ਪਾਰ

ਅੱਜ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਇੱਕ 19 ਸਾਲਾ ਪਾਕਿਸਤਾਨੀ ਕੈਦੀ ਨੂੰ ਰਿਹਾਅ ਕੀਤਾ ਗਿਆ, ਜੋ ਆਪਣੀ ਸਜਾ ਪੂਰੀ ਕਰਕੇ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਨ ਲਈ ਰਵਾਨਾ ਹੋਇਆ।

By  Amritpal Singh April 6th 2023 02:58 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 6 ਅਪ੍ਰੈਲ) : ਅੱਜ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਇੱਕ 19 ਸਾਲਾ ਪਾਕਿਸਤਾਨੀ ਕੈਦੀ ਨੂੰ ਰਿਹਾਅ ਕੀਤਾ ਗਿਆ, ਜੋ ਆਪਣੀ ਸਜਾ ਪੂਰੀ ਕਰਕੇ ਅੱਜ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਨ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਕੈਦੀ ਜੂਲਕਰ ਨੈਣ ਨੇ ਦੱਸਿਆ ਕਿ ਉਹ ਪਾਕਿਸਤਨ ਦੇ ਪਿੰਡ ਜੰਡੂ ਕਲਾਂ ਮੰਡੀ ਬਹਾਵਲ ਦੀਨ ਦਾ ਰਹਿਣ ਵਾਲਾ ਹੈ ਤੇ ਮੇਰਾ ਜਨਮ 25 -12-2003 ਵਿੱਚ ਹੋਈਆ। ਉਹ ਚਾਰ ਭੈਣ-ਭਰਾ ਹਨ, ਹਣ ਘਰ ਵਿੱਚ ਸੱਭ ਤੋਂ ਵੱਡਾ ਓਹੀ ਹੈ, ਉਸ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਉਸ ਦੇ ਪਿਤਾ ਦਾ ਨਾਂ ਜਦਰ ਇਕਬਾਲੀ ਹੈ ਉਸ ਨੇ ਕਿਹਾ ਕਿ ਮੈਨੂੰ ਸਕੂਲ਼ ਵਿੱਚ ਤੇ ਮਦਰੱਸੇ ਵਿੱਚ ਦੋ ਜਗਹਾ ਪੜਾਈ ਲਿਖਾਈ ਕਰਨੀ ਪੈਂਦੀ ਸੀ ਜਿਸ ਦੇ ਚੱਲਦੇ ਮੈਂ ਬਹੂਤ ਦੁੱਖੀ ਸੀ ਮੈਂ ਮਦਰੱਸੇ ਵਿਚੋ ਭੱਜ ਗਿਆ ਤੇ ਪਿੰਡ ਨਰੋਵਾਲ ਦੇ ਰਸਤੇ ਭਾਰਤ ਦੀ ਸਰਹੱਦ ਪਾਰ ਕਰ ਗਿਆ, ਜਿਥੇ ਮੈਨੂੰ ਬੀਐੱਸਐੱਫ ਦੇ ਅਧਿਕਾਰੀਆਂ ਨੇ ਕਾਬੂ ਕਰ ਲਿਆ ਤੇ ਥਾਣਾ ਰਮਦਾਸ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਵੱਲੋਂ ਮੈਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ, ਉਸ ਨੇ ਦੱਸਿਆ ਕਿ 19 ਦਸੰਬਰ 2021 ਨੂੰ ਮੈਨੂੰ ਪੁਲਿਸ ਨੇ ਫੜਿਆ ਸੀ ਤੇ ਕੋਰਟ ਵਿੱਚ ਮੈਨੂੰ ਸਤ ਮਹੀਨੇ ਦੀ ਸਜਾ ਹੋਈ ਤੇ ਮੈਨੂੰ ਅੰਮਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਮੈਨੂੰ 15 ਮਹੀਨੇ ਦੀ ਸਜਾ ਕਟਨੀ ਪਈ ਓਸਨੇ ਦੱਸਿਆ ਕਿ ਉਹ ਅੱਜ ਆਪਣੀ ਸਜਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਨ ਜਾ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈ ਆਪਣੇ ਪਰਿਵਾਰ ਨੂੰ ਜਾਕੇ ਮਿਲਾਗਾ।


ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇੱਕ 19 ਸਾਲਾ ਪਾਕਿਸਤਾਨੀ ਕੈਦੀ ਜੂਲਕਰ ਨੈਣ ਪੜਾਈ ਤੋਂ ਡਰਦਾ ਹੋਇਆ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ, ਜਿਸ ਨੂੰ ਬੀਐੱਸਐੱਫ ਵੱਲੋ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸਦੇ ਖ਼ਿਲਾਫ ਥਾਣਾ ਰਮਦਾਸ ਵਿਚ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਸੱਤ ਮਹੀਨੇ ਦੀ ਸਜਾ ਹੋਈ ਤੇ ਕਾਗਜਾਤ ਪੂਰੇ ਨਾ ਹੋਣ ਦੇ ਚੱਲਦੇ ਇਸ ਨੇ 15 ਮਹੀਨੇ ਦੀ ਸਜਾ ਪੂਰੀ ਕੀਤੀ ਤੇ ਅੱਜ ਆਪਣੇ ਵਤਨ ਪਾਕਿਸਤਾਨ ਵਾਪਿਸ ਜਾ ਰਿਹਾ ਹੈ

Related Post