ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ’ਚ ਬਾਈਕ ਐਂਬੂਲੈਂਸ ਸੇਵਾ ਸ਼ੁਰੂ, ਇਹ ਹੈ ਖਾਸੀਅਤ

ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਖੇਤਰ ਗੜ੍ਹਚਿਰੌਲੀ ਦੇ ਲੋਕਾਂ ਲਈ ਬਾਈਕ ਐਂਬੂਲੈਂਸ ਸ਼ੁਰੂ ਕੀਤੀ ਗਈ ਹੈ। ਇਸਦੀ ਮਦਦ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ।

By  Aarti January 19th 2023 02:28 PM -- Updated: January 19th 2023 02:32 PM

Bike Ambulance: ਦੇਸ਼ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਸਰਕਾਰ ਦੀ ਬਿਹਤਰ ਸਿਹਤ ਸੰਭਾਲ ਪ੍ਰਣਾਲੀ ਅਤੇ ਮੁੱਢਲੀਆਂ ਡਾਕਟਰੀ ਸਹੂਲਤਾਂ ਨਹੀਂ ਹਨ। ਅਜਿਹਾ ਹੀ ਹਾਲ ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਖੇਤਰ ਗੜ੍ਹਚਿਰੌਲੀ ਦੇ ਲੋਕਾਂ ਦਾ ਹੈ। ਇੱਥੇ ਦੇ ਲੋਕ ਟਰਾਂਸਪੋਰਟ ਦੀ ਘਾਟ ਕਾਰਨ ਹਸਪਤਾਲ ਨਹੀਂ ਪਹੁੰਚ ਪਾਉਂਦੇ ਹਨ। ਇਸੇ ਸਮੱਸਿਆ ਨੂੰ ਦੇਖਦੇ ਹੋਏ ਹੁਣ ਲੋਕਾਂ ਦੇ ਲਈ ਇੱਕ ਵੱਡੀ ਸਿਹਤ ਸੁਵਿਧਾ ਸ਼ੁਰੂ ਕੀਤੀ ਗਈ ਹੈ। 

ਦੱਸ ਦਈਏ ਕਿ ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਖੇਤਰ ਗੜ੍ਹਚਿਰੌਲੀ ਦੇ ਲੋਕਾਂ ਦੇ ਲਈ ਆਈਟੀਡੀਪੀ ਬਾਈਕ ਐਂਬੂਲੈਂਸ ਤਿਆਰ ਕੀਤੀ ਗਈ ਹੈ। ਇਸਦੀ ਮਦਦ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ।

ਇਸ ਬਾਈਕ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਇੱਕ ਸਟ੍ਰੈਚਰ ਵੀ ਜੋੜਿਆ ਗਿਆ ਹੈ ਜਿਸ ਨਾਲ ਮਰੀਜ਼ ਆਸਾਨੀ ਨਾਲ ਲੇਟ ਵੀ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਬਾਈਕ ਸੁਵਿਧਾ ਨੂੰ ਗੜ੍ਹਚਿਰੌਲੀ ਜਿਲ੍ਹੇ ਦੇ ਦੂਰ ਦੂਰ ਦੇ ਪਿੰਡਾਂ ਦੇ ਲਈ ਬਾਈਕ ਐਂਬੂਲੈਂਸ ਸੁਵਿਧਾ ਸ਼ੁਰੂ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ; ਬਰਖ਼ਾਸਤਗੀ ਦੇ ਹੁਕਮਾਂ ’ਤੇ ਲਾਈ ਰੋਕ

Related Post