Jalandhar News : ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ, 5 ਕਿੱਲੋ ਹੈਰੋਇਨ ਮਾਮਲੇ ਚ ਇੱਕ ਹੋਰ ਮੁਲਜ਼ਮ ਸਮੇਤ 7 ਕਿੱਲੋ ਹੈਰੋਇਨ ਫੜੀ
Heroin Recovered : ਜਲੰਧਰ ਪੁਲਿਸ ਨੇ ਪਿਛਲੇ ਦਿਨੀ ਫੜੇ ਸ਼ਿਵਮ ਸੋਢੀ ਉਰਫ਼ ਸ਼ਿਵਾ ਕੋਲੋਂ 7 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਸ਼ਿਵਾ ਕੋਲੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ।
KRISHAN KUMAR SHARMA
May 25th 2025 01:48 PM --
Updated:
May 25th 2025 01:54 PM
Jalandhar Police : ਜਲੰਧਰ ਪੁਲਿਸ ਨੇ ਪਿਛਲੇ ਦਿਨੀ ਫੜੇ ਸ਼ਿਵਮ ਸੋਢੀ ਉਰਫ਼ ਸ਼ਿਵਾ ਕੋਲੋਂ 7 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਸ਼ਿਵਾ ਕੋਲੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਤਸਕਰ ਵਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਸ਼ਿਵਾ ਦੀ ਜਾਣਕਾਰੀ 'ਤੇ ਇੱਕ ਹੋਰ ਮੁਲਜ਼ਮ ਵਰਿੰਦਰ ਕੁਮਾਰ ਨੂੰ ਦੋ ਹਥਿਆਰਾਂ 32 ਹੋਰ ਅਤੇ ਤਿੰਨ ਲਗਜ਼ਰੀ ਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਤਰ੍ਹਾਂ ਪੁਲਿਸ ਨੇ ਇਸ ਮਾਮਲੇ ਵਿੱਚ 5 ਕਿੱਲੋ ਹੈਰੋਇਨ ਸਮੇਤ ਕੁੱਲ 12 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।