Kamal Kaur Bhabhi Murder : ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਕਮਲ ਕੌਰ ਭਾਬੀ ਦੀ ਵਾਰਦਾਤ ਤੋਂ ਪਹਿਲਾਂ ਦੀ CCTV ਵੀਡੀਓ ਆਈ ਸਾਹਮਣੇ

Kamal Kaur Bhabhi Murder : ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ (Kamal Kaur Bhabhi) ਦੀ ਪਿਛਲੇ ਹਫ਼ਤੇ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿਚੋਂ ਲਾਸ਼ ਮਿਲੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਵੱਡਾ ਸਬੂਤ ਲੱਗਿਆ ਹੈ

By  Shanker Badra June 21st 2025 03:07 PM -- Updated: June 21st 2025 03:27 PM

Kamal Kaur Bhabhi Murder : ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ (Kamal Kaur Bhabhi) ਦੀ ਪਿਛਲੇ ਹਫ਼ਤੇ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿਚੋਂ ਲਾਸ਼ ਮਿਲੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਵੱਡਾ ਸਬੂਤ ਲੱਗਿਆ ਹੈ। ਕਮਲ ਕੌਰ ਭਾਬੀ ਦੇ ਕਤਲ 'ਚ ਵਰਤੀ ਸਕਾਰਪੀਓ ਕਾਰ ਦੀ CCTV ਵੀਡੀਓ ਸਾਹਮਣੇ ਆਈ ਹੈ। CCTV 9 ਜੂਨ ਦੁਪਹਿਰ ਢਾਈ ਵਜੇ ਦੀ ਦੱਸੀ ਜਾ ਰਹੀ ਹੈ।

ਵਾਰਦਾਤ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਕਾਰਪੀਓ ਕਾਰ ਅਤੇ ਕਮਲ ਕੌਰ ਭਾਬੀ ਦੀ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸੀਸੀਟੀਵੀ ਵੀਡੀਓ ਲੁਧਿਆਣਾ -ਮੋਗਾ ਹਾਈਵੇਅ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਗੱਡੀ ਵਿਚ ਅੰਮ੍ਰਿਤਪਾਲ ਮਹਿਰੋਂ ਸੀ ਅਤੇ ਉਸ ਦੇ ਪਿੱਛੇ ਕਮਲ ਕੌਰ ਭਾਬੀ ਜਾ ਰਹੀ ਹੈ। ਹਾਲਾਂਕਿ ਸਕਾਰਪੀਓ ਕਾਰ ਹਰਿਆਣਾ ਦੇ ਇੱਕ ਵਿਅਕਤੀ ਦੇ ਨਾਮ 'ਤੇ ਰਜਿਸਟਿਡ ਹੈ। 

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਹ ਸਕਾਰਪੀਓ ਗੱਡੀ  ਕੁੱਝ ਸਮਾਂ ਪਹਿਲਾਂ ਹੀ ਖਰੀਦੀ ਸੀ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰਮੋਸ਼ਨ ਲਈ ਬਠਿੰਡਾ ਜਾਣ 'ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਕਹਿਣ ਮਗਰੋਂ ਹੀ ਕਮਲ ਕੌਰ ਭਾਬੀ ਬਠਿੰਡਾ ਗਈ ਸੀ।

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ, ਜੋ ਘਟਨਾ ਤੋਂ ਬਾਅਦ ਯੂਏਈ ਭੱਜ ਗਏ ਸਨ। ਹਾਲਾਂਕਿ, ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਪੁਲਿਸ ਤਫ਼ਤੀਸ਼ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ।  ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ। ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। 

Related Post