PTC News
Search

Kartarpur Corridor Ardas : ਜ਼ੀਰੋ ਲਾਈਨ ਤੇ ਤਲਖੀ ਵਾਲਾ ਮਾਹੌਲ, ਅਰਦਾਸ ਤੋਂ ਰੋਕੇ ਜਾਣ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲਾਇਆ ਧਰਨਾ

Kartarpur Corridor Ardas : ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਸਿੱਖ ਸੰਗਤ ਨੂੰ ਅਰਦਾਸ ਕਰਨ ਲਈ ਜ਼ੀਰੋ ਲਾਈਨ 'ਤੇ ਨਾ ਜਾਣ ਦੇਣ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਅਰਦਾਸ ਉਪਰੰਤ ਉਥੇ ਹੀ ਧਰਨਾ ਲਾ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ।

By  KRISHAN KUMAR SHARMA September 21st 2026 06:48 PM -- Updated: September 21st 2026 07:59 PM

Kartarpur Corridor Ardas : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ (LOC) 'ਤੇ ਭਾਰਤ ਵਾਲੇ ਪਾਸੇ ਤਲਖੀ ਮਾਹੌਲ ਮਾਹੌਲ ਬਣ ਗਿਆ ਹੈ। ਇਹ ਸਥਿਤੀ ਬੀਐਸਐਫ (BSF) ਵੱਲੋਂ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ (Kuldeep Singh Gargaj) ਦੀ ਅਗਵਾਈ ਹੇਠ ਅਰਦਾਸ ਕਰਨ ਲਈ ਪਹੁੰਚੀ ਸੰਗਤ ਨੂੰ ਰੋਕੇ ਜਾਣ ਕਾਰਨ ਪੈਦਾ ਹੋਈ ਹੈ।


ਸਿੱਖ ਸੰਗਤ ਨੂੰ ਅਰਦਾਸ ਕਰਨ ਲਈ ਜ਼ੀਰੋ ਲਾਈਨ 'ਤੇ ਨਾ ਜਾਣ ਦੇਣ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇਸ ਦੀ ਸਖ਼ਤ ਨਿੰਦਾ ਕੀਤੀ ਗਈ। ਜ਼ੀਰੋ ਲਾਈਨ 'ਤੇ ਅਰਦਾਸ ਨਾ ਹੋਣ ਉਪਰੰਤ ਜਥੇਦਾਰ ਸਾਹਿਬ ਨੇ ਉਥੇ ਹੀ ਧਰਨਾ ਲਾ ਕੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ।

ਪੜ੍ਹੋ... ਕੀ 22 ਸਤੰਬਰ ਨੂੰ ਸਰਕਾਰੀ ਬੱਸਾਂ ਦੀ ਹੋਵੇਗੀ ਹੜਤਾਲ ? ਟਰਾਂਸਪੋਰਟ ਸੈਕਟਰੀ ਨਾਲ PRTC ਯੂਨੀਅਨ ਦਾ ਕੀ ਫੈਸਲਾ ਹੋਇਆ ?

ਬੀਐਸਐਫ ਨੇ ਸੰਗਤ ਨੂੰ ਕਿਉਂ ਰੋਕਿਆ ? 

ਜਾਣਕਾਰੀ ਅਨੁਸਾਰ, ਸਿੱਖ ਸੰਗਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ 'ਤੇ ਅਰਦਾਸ ਲਈ ਪਹੁੰਚੀ ਸੀ, ਪਰੰਤੂ ਇਥੇ ਪਹੁੰਚਣ 'ਤੇ ਬੀਐਸਐਫ ਦੇ ਅਧਿਕਾਰੀਆਂ ਨੇ ਸਿੱਖ ਸੰਗਤ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਇਸ ਪਿੱਛੇ ਸੁਰੱਖਿਆ ਪ੍ਰੋਟੋਕਾਲ ਦਾ ਹਵਾਲਾ ਦਿੱਤਾ। ਇਸ ਦੌਰਾਨ ਅਧਿਕਾਰੀਆਂ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ 'ਚ ਭਖਵੀਂ ਗੱਲਬਾਤ ਵੀ ਹੋਈ।

ਸਿੱਖ ਭਾਵਨਾਵਾਂ ਦੀ ਅਣਦੇਖੀ : ਜਥੇਦਾਰ ਗੜਗੱਜ

ਜਥੇਦਾਰ ਸਾਹਿਬ ਨੇ ਕਿਹਾ ਕਿ ਪਹਿਲਾਂ ਸੂਚਿਤ ਕੀਤੇ ਜਾਣ ਦੇ ਬਾਵਜੂਦ ਮੌਕੇ 'ਤੇ BSF ਵੱਲੋਂ ਸੰਗਤ ਨੂੰ ਰੋਕ ਲਿਆ ਗਿਆ। ਉਨ੍ਹਾਂ ਨੇ ਨਾਰਾਜ਼ਗੀ ਜਤਾਉਂਦਿਆਂ ਭਾਰਤ ਸਰਕਾਰ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।

'ਹਰ ਮਹੀਨੇ ਹੋਵੇਗੀ ਡੇਰਾ ਬਾਬਾ ਨਾਨਕ ਵਿਖੇ ਅਰਦਾਸ'

ਜਥੇਦਾਰ ਸਾਹਿਬ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਹੁਣ ਹਰ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲਾਂਘਾ ਖੋਲ੍ਹੇ ਜਾਣ 'ਤੇ ਪਹਿਲੇ ਜਥੇ ਨਾਲ ਗੁਰੂ ਘਰ ਜਾ ਕੇ ਸ਼ੁਕਰਾਨਾ ਕੀਤਾ ਜਾਵੇਗਾ।

1000 ਰੁਪਏ ਤੱਕ ਪਹੁੰਚ ਸਕਦੀਆਂ ਹਨ ਪੈਟਰੋਲ ਦੀਆਂ ਕੀਮਤਾਂ ! ਪੈਟਰੋਲੀਅਮ ਮੰਤਰੀ ਪਾਕਿ ਨੇ ਜਾਰੀ ਕੀਤੀ ਚੇਤਾਵਨੀ

ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸੰਗਤ ਵੱਲੋਂ ਸਰਹੱਦ ਦੇ ਦੋਵੇਂ ਪਾਸੇ ਸਮੂਹਿਕ ਅਰਦਾਸ ਕੀਤੀ ਜਾਣੀ ਸੀ, ਤਾਂ ਜੋ ਲਾਂਘਾ ਛੇਤੀ ਖੁੱਲ੍ਹੇ ਅਤੇ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਪਹਿਲਾਂ ਦੀ ਤਰ੍ਹਾਂ ਦਰਸ਼ਨ ਦੀਦਾਰ ਕਰ ਸਕੇ। ਇਸ ਲਈ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਸਿੱਖ ਸੰਗਤ 'ਚ ਭਾਰੀ ਉਤਸ਼ਾਹ ਸੀ ਅਤੇ ਸਵੇਰ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਸਨ।

ਇਹ ਵੀ ਪੜ੍ਹੋ...

5 ਫ਼ੀਸਦੀ ਸਾਲਾਨਾ ਇੰਕਰੀਮੈਂਟ, OPS ਦੀ ਮੰਗ, 3 ਲੱਖ ਮੁਲਾਜ਼ਮਾਂ ਨੂੰ ਹੋਵੇਗਾ ਲਾਭ, ਜਾਣੋ 3.25 ਫਿਟਮੈਂਟ ਫੈਕਟਰ


Related Post