ਦਿਲਜੀਤ ਦੁਸਾਂਝ ਨੇ ਨਚਾਇਆ ਪੂਰਾ ਅੰਬਾਨੀ ਪਰਿਵਾਰ; ਇਨ੍ਹਾਂ ਕਾਰਨਾਂ ਕਰਕੇ ਚਰਚਾ ’ਚ ਰਹੇ ਹਨ ਗਾਇਕ

By  Aarti March 4th 2024 03:36 PM

Diljit Dosanjh: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦੀਆਂ ਇਸ ਸਮੇਂ ਕਾਫੀ ਚਰਚਾ ਹੋ ਰਹੀਆਂ ਹਨ। ਉੱਥੇ ਹੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਵੀ ਕਾਫੀ ਚਰਚਾ ’ਚ ਬਣੇ ਹੋਏ ਹਨ। ਪੰਜਾਬੀ ਗਾਇਕ (singer and actor) ਦਿਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ। ਦਿਲਜੀਤ ਦੁਸਾਂਝ  ਨੇ ਆਪਣੇ ਗੀਤਾਂ ਨਾਲ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਕੌਣ ਹਨ ਦਿਲਜੀਤ ਦੁਸਾਂਝ 

ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਫਿਲੌਰ ਤਹਿਸੀਲ, ਜਲੰਧਰ ਜ਼ਿਲ੍ਹੇ, ਪੰਜਾਬ, ਭਾਰਤ ਦੇ ਪਿੰਡ ਦੁਸਾਂਝ ਕਲਾਂ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ, ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸਾਬਕਾ ਕਰਮਚਾਰੀ ਹਨ ਅਤੇ ਉਨ੍ਹਾਂ ਦੀ ਮਾਤਾ, ਸੁਖਵਿੰਦਰ ਕੌਰ, ਇੱਕ ਘਰੇਲੂ ਔਰਤ ਹਨ। 

ਇਸ ਫਿਲਮ ਨਾਲ ਕੀਤੀ ਬਾਲੀਵੁੱਡ ’ਚ ਐਂਟਰੀ

ਪੰਜਾਬ ਦੇ ਰੌਕਸਟਾਰ ਕਹੇ ਜਾਣ ਵਾਲੇ ਦਿਲਜੀਤ ਦੁਸਾਂਝ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲਜੀਤ ਦੀ ਦੁਨੀਆ ਭਰ 'ਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਪੰਜਾਬ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਦਿਲਜੀਤ ਨੇ 2016 'ਚ 'ਉੱਡਤਾ ਪੰਜਾਬ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਕੰਗਨਾ ਤੇ ਦਿਲਜੀਤ ਦੀ ਲੜਾਈ ਰਹੀ ਚਰਚਾ ’ਚ

ਦਰਅਸਲ ਪੂਰਾ ਵਿਵਾਦ ਕੰਗਨਾ ਦੀ ਭੜਕਾਊ ਪੋਸਟ ਤੋਂ ਸ਼ੁਰੂ ਹੋਇਆ ਸੀ, ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ ਸੀ। ਕੰਗਨਾ ਨੇ ਇਸ ਔਰਤ ਦੀ ਫੋਟੋ ਸ਼ੇਅਰ ਕਰਦੇ ਹੋਏ ਉਸ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਦੀ ਬਿਲਕਿਸ ਦਾਦੀ ਨਾਲ ਕੀਤੀ ਸੀ। ਇਹ ਦੇਖ ਕੇ ਦਿਲਜੀਤ ਦੁਸਾਂਝ ਕਾਫੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਜਨਤਕ ਤੌਰ 'ਤੇ ਕੰਗਣਾ 'ਤੇ ਹਮਲਾ ਬੋਲ ਦਿੱਤਾ, ਜਿਸ ਤੋਂ ਬਾਅਦ ਕੰਗਣਾ ਅਤੇ ਦਿਲਜੀਤ ਵਿਚਾਲੇ ਟਵੀਟ ਦੀ ਜੰਗ ਛਿੜ ਗਈ, ਪੰਜਾਬੀ ਗਾਇਕ ਨੇ ਟਵਿੱਟਰ 'ਤੇ ਅਦਾਕਾਰਾ ਦੀ ਨਿੰਦਾ ਕੀਤੀ ਸੀ।

ਏਸ਼ੀਆ ਦੇ ਚੋਟੀ ਦੇ 50 ਸਿਤਾਰਿਆਂ ’ਚ ਚੌਥੇ ਨੰਬਰ ’ਤੇ ਦਿਲਜੀਤ

ਦੱਸ ਦਈਏ ਕਿ ਦਿਲਜੀਤ ਦੁਸਾਂਝ ਯੂ.ਕੇ. ਦੇ 50 ਸਿਖਰਲੇ ਏਸ਼ੀਆਈ ਸਿਤਾਰਿਆਂ 'ਚ ਚੌਥਾ ਸਥਾਨ ਹਾਸਲ ਕੀਤਾ ਹੈ। ਦਿਲਜੀਤ ਨੂੰ ਇਹ ਸਥਾਨ ਆਪਣੇ ਸ਼ਾਨਦਾਰ ਕੰਮ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵੱਜੋਂ ਮਿਲਿਆ। ਚੌਥੇ ਸਥਾਨ 'ਤੇ ਰਹੇ ਦਿਲਜੀਤ ਦੁਸਾਂਝ ਨੇ ਇੱਕ ਅਦਾਕਾਰ ਅਤੇ ਗਾਇਕ ਦੇ ਤੌਰ 'ਤੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਆਪਣੇ ਸਥਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਸਿਨੇਮਾ, ਪ੍ਰਮੁੱਖ ਅੰਤਰ-ਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਵਿੱਚ ਵੱਕਾਰੀ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ।

ਇਹ ਵੀ ਪੜ੍ਹੋ: 'ਨਾਟੂ-ਨਾਟੂ' ਗੀਤ 'ਤੇ ਇਕੱਠੇ ਥਿਰਕੇ ਬਾਲੀਵੁੱਡ ਦੇ ਤਿੰਨੇ ਖਾਨ, ਵੀਡੀਓ ਆਈ ਸਾਹਮਣੇ

ਦਿਲਜੀਤ ਦੁਸਾਂਝ ਨੇ ਰਚਿਆ ਹੈ ਇਹ ਇਤਿਹਾਸ

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟ ਫੈਸਟੀਵਲ 2023 ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਕੇ ਇਤਿਹਾਸ ਰਚਿਆ ਹੈ। ਕੋਚੇਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਉਸ ਦੇ ਪ੍ਰਦਰਸ਼ਨ ਦੀ ਇੱਕ ਝਲਕ ਸਾਂਝੀ ਕੀਤੀ ਸੀ। 

ਇਹ ਵੀ ਪੜ੍ਹੋ: Anant-Radhika Pre-Wedding: ਮਾਰਕ ਜ਼ਕਰਬਰਗ ਤੋਂ ਲੈ ਕੇ ਹਾਲੀਵੁੱਡ-ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਸ਼ਖਸੀਅਤਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ

ਮਹਿੰਗੀ ਗੱਡੀਆਂ ਦੇ ਸ਼ੌਕਿਨ

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਲਈ ਦੁਨੀਆ ਪਾਗਲ ਹੈ ਅਤੇ ਪਰ ਦਿਲਜੀਤ ਖੁਦ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਦੇ ਦੀਵਾਨੇ ਹਨ। ਦਿਲਜੀਤ ਕੋਲ ਮਰਸੀਡੀਜ਼ ਤੋਂ ਪੋਰਸ਼, BMW ਤੋਂ ਮਿਤਸੁਬੀਸ਼ੀ ਤੱਕ ਸ਼ਾਨਦਾਰ ਕਾਰਾਂ ਹਨ।

ਇਹ ਵੀ ਪੜ੍ਹੋ: ਦਿਲਜੀਤ ਦੁਸਾਂਝ ਦੇ ਗੀਤਾਂ 'ਤੇ ਕਪੂਰ ਭੈਣਾਂ ਦੇ ਠੁਮਕਿਆਂ ਨੇ ਪਾਈ ਧਮਾਲ, ਵੇਖੋ Video

ਆਪਣੇ ਗੀਤਾਂ ਨਾਲ ਲੋਕਾਂ ਨੂੰ ਬਣਾਇਆ ਆਪਣਾ ਦਿਵਾਨਾ

ਕਾਬਿਲੇਗੌਰ ਹੈ ਕਿ ਆਪਣੀ ਆਵਾਜ਼ ਅਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਆਪਣੀ ਰਹੱਸਮਈ ਦੁਨੀਆ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਾਲਾ ਦਿਲਜੀਤ ਆਪਣੇ ਨਾਮ ਨਾਲ ਹੀ ਲੋਕਾਂ ਦਾ ਦਿਲ ਜਿੱਤਦਾ ਹੈ ਅਤੇ ਇਸ ਪਿੱਛੇ ਉਸ ਦੇ ਜ਼ਬਰਦਸਤ ਗੀਤ ਅਤੇ ਬਹੁਤ ਹੀ ਖੂਬਸੂਰਤ ਫਿਲਮਾਂ ਹਨ।

ਇਹ ਵੀ ਪੜ੍ਹੋ: Indian Idol 14: ਕਾਨਪੁਰ ਦੇ ਵੈਭਵ ਗੁਪਤਾ ਨੇ ਜਿੱਤਿਆ ਖਿਤਾਬ, ਜਾਣੋ ਹੋਰ ਕੀ ਕੁੱਝ ਮਿਲਿਆ

Related Post