Tue, May 14, 2024
Whatsapp

Indian Idol 14: ਕਾਨਪੁਰ ਦੇ ਵੈਭਵ ਗੁਪਤਾ ਨੇ ਜਿੱਤਿਆ ਖਿਤਾਬ, ਜਾਣੋ ਹੋਰ ਕੀ ਕੁੱਝ ਮਿਲਿਆ

Written by  KRISHAN KUMAR SHARMA -- March 04th 2024 08:38 AM
Indian Idol 14: ਕਾਨਪੁਰ ਦੇ ਵੈਭਵ ਗੁਪਤਾ ਨੇ ਜਿੱਤਿਆ ਖਿਤਾਬ, ਜਾਣੋ ਹੋਰ ਕੀ ਕੁੱਝ ਮਿਲਿਆ

Indian Idol 14: ਕਾਨਪੁਰ ਦੇ ਵੈਭਵ ਗੁਪਤਾ ਨੇ ਜਿੱਤਿਆ ਖਿਤਾਬ, ਜਾਣੋ ਹੋਰ ਕੀ ਕੁੱਝ ਮਿਲਿਆ

Indian Idol 14 Winner: ਸੰਗੀਤ ਦਾ ਰਿਐਲਟੀ ਸ਼ੋਅ ਇੰਡੀਅਨ ਆਇਡਲ ਦੇ 14ਵੇਂ ਸੀਜ਼ਨ ਨੂੰ ਖਿਤਾਬ ਦਾ ਨਵਾਂ ਦਾਅਵੇਦਾਰ ਮਿਲ ਗਿਆ ਹੈ। ਇੰਡੀਅਨ ਆਇਡਲ ਦਾ ਇਹ ਸੀਜ਼ਨ ਕਾਨਪੁਰ ਦੇ ਵੈਭਵ ਗੁਪਤਾ ਨੇ ਜਿੱਤ ਲਿਆ ਹੈ। ਵੈਭਵ ਗੁਪਤਾ ਨੂੰ ਖਿਤਾਬ ਦੇ ਨਾਲ 25 ਲੱਖ ਰੁਪਏ ਦੀ ਰਾਸ਼ੀ ਨਕਦ ਅਤੇ ਇੱਕ ਕਾਰ ਦਿੱਤੀ ਗਈ ਹੈ। ਵੈਭਵ 6 ਫਾਈਨਲਿਸਟਾਂ ਵਿੱਚੋਂ ਇੱਕ ਸੀ, ਜਿਸ ਵਿੱਚ ਸ਼ੁਭਦੀਪ ਦਾਸ ਚੌਧਰੀ, ਅਨੰਨਿਆ ਪਾਲ, ਆਦਿਆ ਮਿਸ਼ਰਾ, ਪੀਯੂਸ਼ ਪੰਵਾਰ ਅਤੇ ਅੰਜਨਾ ਪਦਮਨਾਭਨ ਸ਼ਾਮਲ ਸਨ।

ਦੂਜੇ ਪਾਸੇ ਸ਼ੋਅ 'ਚ ਪਹਿਲੇ ਰਨਰਅਪ ਸ਼ੁਭਾਦੀਪ ਦਾਸ ਰਹੇ, ਜਦਕਿ ਦੂਜੇ ਰਨਰਅਪ ਵੱਜੋਂ ਪੀਯੂਸ਼ ਪਵਾਰ ਨੇ ਆਪਣੀ ਛਾਪ ਛੱਡੀ ਹੈ। ਦੱਸ ਦਈਏ ਕਿ ਲਗਭਗ ਚਾਰ ਮਹੀਨੇ ਤੱਕ ਇਸ ਸ਼ੋਅ ਨੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਅੱਜ ਇਸ ਦਾ ਸਫ਼ਰ ਸਮਾਪਤ ਹੋ ਗਿਆ।


ਦੱਸ ਦਈਏ ਕਿ ਸ਼ੋਅ ਦੇ ਜੱਜ ਵੱਜੋਂ ਵਿਸ਼ਾਲ ਦਦਲਾਨੀ, ਕੁਮਾਰ ਸਾਨੂ ਅਤੇ ਸ਼੍ਰੇਆ ਘੋਸ਼ਾਲ ਸਨ। ਜਦਕਿ ਗ੍ਰੈਂਡ ਫਿਨਾਲੇ ਵਿੱਚ ਬਾਲੀਵੁੱਡ ਦੇ ਪਲੇਅਬੈਕ ਸਿੰਗਰ ਨੇਹਾ ਕੱਕੜ ਜੱਜ ਰਹੀ ਅਤੇ ਸੋਨੂੰ ਨਿਗਮ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਸ਼ੋਅ ਵਿੱਚ ਕਈ ਕਲਾਕਾਰਾਂ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।

ਟਰਾਫ਼ੀ ਜਿੱਤਣਾ ਮੇਰੇ ਲਈ ਸੁਫਨਾ ਪੂਰਾ ਹੋਣ ਵਰਗਾ: ਵੈਭਵ

ਟਰਾਫੀ ਜਿੱਤਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਵੈਭਵ ਨੇ ਕਿਹਾ, “ਇੰਡੀਅਨ ਆਈਡਲ 14 ਦੀ ਟਰਾਫੀ ਜਿੱਤਣਾ ਇੱਕ ਸੁਫਨੇ ਵਰਗਾ ਮਹਿਸੂਸ ਹੁੰਦਾ ਹੈ। ਇਸ ਪਿਆਰੇ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਬਹੁਤ ਮਾਣ ਵਾਲੀ ਗੱਲ ਹੈ। ਇਹ ਯਾਤਰਾ ਇੱਕ ਰੋਮਾਂਚਕ ਰੋਲਰਕੋਸਟਰ ਰਹੀ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਭਾਵੇਂ ਉਹ ਜੱਜ ਹਨ ਜਿਨ੍ਹਾਂ ਨੇ ਆਪਣੀ ਬੁੱਧੀ ਨਾਲ ਮੇਰਾ ਮਾਰਗਦਰਸ਼ਨ ਕੀਤਾ, ਜਾਂ ਉਹ ਸ਼ਾਨਦਾਰ ਟੀਮ, ਜਿਸ ਨੇ ਮੇਰੀ ਪ੍ਰਤਿਭਾ ਨੂੰ ਨਿਖਾਰਿਆ ਅਤੇ ਇਸ ਸੁਫ਼ਨੇ ਨੂੰ ਸਾਕਾਰ ਕੀਤਾ।''

-

Top News view more...

Latest News view more...