Tue, May 14, 2024
Whatsapp

ਦਿਲਜੀਤ ਦੁਸਾਂਝ ਦੇ ਗੀਤਾਂ 'ਤੇ ਕਪੂਰ ਭੈਣਾਂ ਦੇ ਠੁਮਕਿਆਂ ਨੇ ਪਾਈ ਧਮਾਲ, ਵੇਖੋ Video

Written by  KRISHAN KUMAR SHARMA -- March 03rd 2024 07:49 PM
ਦਿਲਜੀਤ ਦੁਸਾਂਝ ਦੇ ਗੀਤਾਂ 'ਤੇ ਕਪੂਰ ਭੈਣਾਂ ਦੇ ਠੁਮਕਿਆਂ ਨੇ ਪਾਈ ਧਮਾਲ, ਵੇਖੋ Video

ਦਿਲਜੀਤ ਦੁਸਾਂਝ ਦੇ ਗੀਤਾਂ 'ਤੇ ਕਪੂਰ ਭੈਣਾਂ ਦੇ ਠੁਮਕਿਆਂ ਨੇ ਪਾਈ ਧਮਾਲ, ਵੇਖੋ Video

Anant Ambani pre-wedding celebrations: ਉਦਯੋਗਪਤੀ ਅਨਿਲ ਅੰਬਾਨੀ ਦੇ ਛੋਟੇ ਮੁੰਡੇ ਦੇ ਪ੍ਰੀ-ਵੈਡਿੰਗ ਸਮਾਗਮ ਦੇ ਦੂਜੇ ਦਿਨ ਕ੍ਰਿਕਟ ਤੋਂ ਲੈ ਕੇ ਕਈ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਜਾਮਨਗਰ 'ਚ ਹੋ ਰਿਹਾ ਇਹ ਸਮਾਗਮ ਤਿੰਨ ਦਿਨ ਜਾਰੀ ਰਹੇਗਾ। ਅੰਬਾਨੀ ਦੇ ਮੁੰਡੇ ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ ਹੋ ਰਿਹਾ ਹੈ, ਜਿਨ੍ਹਾਂ ਦਾ ਇਹ ਪ੍ਰੀ-ਵੈਡਿੰਗ ਹੋ ਰਿਹਾ ਹੈ।

ਦੂਜੇ ਦਿਨ ਪ੍ਰੀ-ਵੈਡਿੰਗ ਸਮਾਗਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਗੀਤਾਂ ਦੀ ਛਹਿਬਰ ਲਾਈ ਰੱਖੀ। ਉਸ ਦੇ ਗੀਤਾਂ ਦੀਆਂ ਧੁਨਾਂ ਦੇ ਹਰ ਕੋਈ ਨੱਚਣ ਲਈ ਮਜਬੂਰ ਹੋ ਗਿਆ। ਸਮਾਗਮ 'ਚ ਕਪੂਰ ਭੈਣਾਂ ਕ੍ਰਿਸ਼ਮਾ ਕਪੂਰ (Krishma Kapoor) ਅਤੇ ਕਰੀਨਾ ਕਪੂਰ (Kareena Kapoor) ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ। ਕ੍ਰਿਸ਼ਮਾ ਕਪੂਰ ਜਿਥੇ ਚਿੱਟੇ ਰੰਗ ਦੀ ਬਹੁਤ ਹੀ ਪਿਆਰੀ ਡਰੈਸ 'ਚ ਸਜੀ ਹੋਈ ਸੀ, ਉਥੇ ਕਰੀਨਾ ਕਪੂਰ ਗੋਲਡਨ ਰੰਗ ਦੀ ਡਰੈਸ ਪਹਿਨੀ ਹੋਈ ਬਹੁਤ ਹੀ ਸ਼ਾਨਦਾਰ ਨਜ਼ਰ ਆਈ।


ਦੋਵੇਂ ਕਪੂਰ ਭੈਣਾਂ ਵੀ ਗਾਇਕ ਦਿਲਜੀਤ ਦੇ ਗੀਤਾਂ 'ਤੇ ਨੱਚਣੋਂ ਨਹੀਂ ਰਹਿ ਸਕੀਆਂ। ਕ੍ਰਿਸ਼ਮਾ ਕਪੂਰ ਨੇ ਜਿਥੇ ਗਾਇਕ ਦੇ 'ਕਿੰਨੀ ਕਿੰਨੀ' ਗੀਤ 'ਤੇ ਠੁਮਕੇ ਲਾਏ, ਉਥੇ ਕਰੀਨਾ ਕਪੂਰ ਨੇ ਗੀਤ 'ਪਰੋਪਰ ਪਟੌਲਾ' 'ਤੇ ਖੂਬ ਧਮਾਲ ਮਚਾਈ। ਦੋਵਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, "ਕਿੰਨੀ ਕਿੰਨੀ ਡਾਂਸਿੰਗ ਕੁਈਨ ਕਰਿਸ਼ਮਾ ਕਪੂਰ ਨਾਲ ਮੈਂ ਗੋਵਿੰਦਾ ਵਰਗਾ ਮਹਿਸੂਸ ਕਰ ਰਿਹਾ ਹਾਂ।" ਇਸ ਤੋਂ ਪਹਿਲਾਂ ਸਾਂਝੀ ਕੀਤੀ ਦਿਲਜੀਤ ਦੋਸਾਂਝ ਦੀ ਵੀਡੀਓ 'ਚ ਕਰੀਨਾ ਕਪੂਰ ਖਾਨ ਉਨ੍ਹਾਂ ਦੇ ਗੀਤ 'ਪਟੋਲਾ' 'ਤੇ ਡਾਂਸ ਕਰਦੀ ਨਜ਼ਰ ਆਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਸੈਫ ਦੇ ਨਾਲ ਖੜ੍ਹੀ ਕਰੀਨਾ ਕਪੂਰ ਨੂੰ ਸਟੇਜ 'ਤੇ ਲਿਆਉਂਦੇ ਹਨ।

-

Top News view more...

Latest News view more...