SAD Longowal Rally : ਹਾਈਕੋਰਟ ਨੇ ਲੌਂਗੋਵਾਲ ਰੈਲੀ ਦੀ ਜਗ੍ਹਾ ਨੂੰ ਲੈ ਕੇ ਸੁਣਾਇਆ ਵੱਡਾ ਫੈਸਲਾ, ਜਾਣੋ ਕਿਸ ਨੂੰ ਮਿਲੀ ਥਾਂ ?
SAD Longowal Rally : ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੁਣ ਜਦੋਂ ਉਸ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਹੈ, ਤਾਂ ਇਸ ਨੂੰ ਛੇੜਿਆ ਨਹੀਂ ਜਾ ਸਕਦਾ ਅਤੇ ਉਸ ਸ਼ੈੱਡ ਵਿੱਚ ਪਹਿਲਾ ਪ੍ਰੋਗਰਾਮ ਹੁਣ ਸੁਰਜੀਤ ਦਲ ਵੱਲੋਂ ਕੀਤਾ ਜਾਵੇਗਾ।
SAD Longowal Rally : ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੱਲ੍ਹ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮਾਗਮ ਦੀ ਜਗ੍ਹਾ ਦੇ ਵਿਵਾਦ 'ਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੁਣ ਜਦੋਂ ਉਸ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਹੈ, ਤਾਂ ਇਸ ਨੂੰ ਛੇੜਿਆ ਨਹੀਂ ਜਾ ਸਕਦਾ ਅਤੇ ਉਸ ਸ਼ੈੱਡ ਵਿੱਚ ਪਹਿਲਾ ਪ੍ਰੋਗਰਾਮ ਹੁਣ ਸੁਰਜੀਤ ਦਲ ਵੱਲੋਂ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਪੂਰੀ ਤਰ੍ਹਾਂ ਜਾਇਜ਼ : ਹਾਈਕੋਰਟ (Longowal shaheedi Conference)
ਨਾਲ ਹੀ, ਹਾਈ ਕੋਰਟ ਨੇ ਵੀ ਪੂਰੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਾਅਵਾ ਪੂਰੀ ਤਰ੍ਹਾਂ ਜਾਇਜ਼ ਹੈ।
ਹਾਈਕੋਰਟ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਰ ਹੁਣ ਜਦੋਂ ਜਗ੍ਹਾ 'ਤੇ ਪ੍ਰਕਾਸ਼ ਹੋ ਗਿਆ ਹੈ, ਤਾਂ ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਸਿੱਟੇ ਵਜੋਂ, ਹਾਈ ਕੋਰਟ ਨੇ ਹੁਕਮ ਦਿੱਤਾ ਕਿ ਸ਼ੈੱਡ ਨੰਬਰ 3, ਜਿੱਥੇ ਖੂਨਦਾਨ ਕੈਂਪ ਲਗਾਇਆ ਜਾਣਾ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਜਾਵੇ। ਖੂਨਦਾਨ ਕੈਂਪ ਨੂੰ ਹੋਰ ਜਗ੍ਹਾ 'ਤੇ ਤਬਦੀਲ ਕੀਤਾ ਜਾਵੇ।
ਇਹ ਵੀ ਪੜ੍ਹੋ... 'ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ...' ਕੰਗਨਾ ਰਣੌਤ ਦਾ ਰਾਮਦੇਵ 'ਤੇ ਪਲਟਵਾਰ
ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰੋਗਰਾਮ ਸ਼ੈੱਡ ਨੰਬਰ 3 ਵਿੱਚ ਕਰੇਗਾ, ਅਤੇ ਉਹ ਇਸ ਸਮਾਗਮ ਲਈ ਜੋ ਵੀ ਪ੍ਰਬੰਧ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ।
ਜਗ੍ਹਾ ਨੂੰ ਲੈ ਕੇ ਕਿਉਂ ਹੋਇਆ ਸੀ ਵਿਵਾਦ ?
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਹਰ ਸਾਲ ਤਰ੍ਹਾਂ ਇਸ ਵਾਰ ਵੀ ਕਾਨਫਰੰਸ ਲਈ ਜਗ੍ਹਾ ਦੀ ਬੁਕਿੰਗ ਕਰਵਾਈ ਗਈ ਸੀ, ਪਰੰਤੂ ਸਰਕਾਰ ਨੇ ਇਹ ਜਗ੍ਹਾ ਬਾਅਦ ਵਿੱਚ ਵਿਰੋਧੀ ਧਿਰ ਪੁਨਰ ਸੁਰਜੀਤ ਨੂੰ ਵੀ ਅਲਾਟ ਕਰ ਦਿੱਤੀ ਸੀ।
ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਇਆ ਕਿ ਸੀ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਜਾਣ-ਬੁੱਝ ਕੇ ਕੀਤਾ ਗਿਆ ਹੈ, ਕਿਉਂਕਿ ਅਕਾਲੀ ਦਲ ਵੱਲੋਂ ਪੂਰੀ ਨਿਯਮਾਂ ਤਹਿਤ ਥਾਂ ਪ੍ਰਾਪਤ ਕੀਤੀ ਗਈ ਸੀ। ਉਪਰੰਤ ਅਕਾਲੀ ਦਲ ਵੱਲੋਂ ਹਾਈਕੋਰਟ 'ਚ ਪਹੁੰਚ ਕੀਤੀ ਗਈ ਸੀ।
ਅਕਾਲੀ ਦਲ ਨੇ ਫ਼ੈਸਲੇ 'ਤੇ ਕੀ ਕਿਹਾ ?
ਹਾਈ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਰੈਲੀ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਪਾਰਟੀ ਦੇ ਚੀਫ਼ ਸਪੋਕਸਪਰਸਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅਦਾਲਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮ ਨੇ ਸਰਕਾਰ ਵੱਲੋਂ SAD ਨੂੰ ਕੀਤੀ ਗਈ ਅਲਾਟਮੈਂਟ ਰੱਦ ਕਰਨ ਦੇ ਤਰੀਕੇ ਨੂੰ ਗਲਤ ਕਰਾਰ ਦਿੱਤਾ ਹੈ। ਕਲੇਰ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਪਾਰਟੀ ਦੇ ਹੱਕ ਦੀ ਪੁਸ਼ਟੀ ਕਰਦਾ ਹੈ, ਸਗੋਂ ਸਿਆਸੀ ਪਾਰਟੀਆਂ ਦੇ ਲੋਕਤੰਤਰਿਕ ਅਧਿਕਾਰਾਂ ਦੀ ਵੀ ਰੱਖਿਆ ਕਰਦਾ ਹੈ।