Ludhiana West by-election : ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸ ਮਾਲਕਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ

Ludhiana West by-election : ਆਗਾਮੀ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵੱਲੋਂ ਲੁਧਿਆਣਾ ਦੇ ਸਾਰੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ

By  Shanker Badra June 2nd 2025 02:31 PM

Ludhiana West by-election : ਆਗਾਮੀ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵੱਲੋਂ ਲੁਧਿਆਣਾ ਦੇ ਸਾਰੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਚੋਣ ਨਾਲ ਸਬੰਧਤ ਸਮੱਗਰੀ, ਜਿਸ ਵਿੱਚ ਪੈਂਫਲਿਟ, ਪੋਸਟਰ ਅਤੇ ਹੈਂਡਬਿੱਲ ਸ਼ਾਮਲ ਹਨ ਵਿੱਚ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ, ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ  ਅਤੇ ਪ੍ਰਕਾਸ਼ਕ ਤੋਂ ਦਸਤਖਤ ਕੀਤੇ ਘੋਸ਼ਣਾ ਪੱਤਰ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਜਿਸ ਵਿੱਚ ਪ੍ਰਕਾਸ਼ਨ ਬਾਰੇ ਵਿਆਪਕ ਵੇਰਵੇ ਸ਼ਾਮਲ ਹੋਣ। ਕੋਈ ਵੀ ਮੁਹਿੰਮ ਸਮੱਗਰੀ ਛਾਪਣ ਤੋਂ ਪਹਿਲਾਂ, ਪ੍ਰਿੰਟਰ ਵਿਅਕਤੀ ਜਾਂ ਸੰਸਥਾ ਪਾਸੋਂ  ਲਾਗਤ ਨੂੰ ਦਰਸਾਉਂਦਾ ਇੱਕ ਘੋਸ਼ਣਾ ਪੱਤਰ ਪ੍ਰਾਪਤ ਕਰਨਾ ਯਕੀਨੀ ਬਣਾਉਣ। ਇਹ ਵੇਰਵੇ ਕੀਤੇ ਗਏ ਖਰਚੇ ਦੇ ਨਾਲ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ।

ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਕਿਸੇ ਵੀ ਜਾਤੀ, ਧਰਮ ਆਦਿ ਵਿਰੁੱਧ ਕੋਈ ਵੀ ਇਤਰਾਜ਼ਯੋਗ ਸਮੱਗਰੀ ਛਾਪੀ ਨਹੀਂ ਜਾਣੀ ਚਾਹੀਦੀ। ਸਮੱਗਰੀ ਛਾਪਣ ਤੋਂ ਪਹਿਲਾਂ ਪ੍ਰਕਾਸ਼ਕ ਤੋਂ ਇੱਕ ਘੋਸ਼ਣਾ ਪੱਤਰ ਲਿਆ ਜਾਣਾ ਚਾਹੀਦਾ ਹੈ ਕਿ ਇਸਨੂੰ ਕੌਣ ਛਾਪ ਰਿਹਾ ਹੈ ਅਤੇ ਇਸਨੂੰ ਦੋ ਵਿਅਕਤੀਆਂ ਦੁਆਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ ਜੋ ਪ੍ਰਕਾਸ਼ਕ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸ ਘੋਸ਼ਣਾ ਪੱਤਰ ਦੀਆਂ ਦੋ ਕਾਪੀਆਂ ਲਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਛਾਪੀ ਗਈ ਸਮੱਗਰੀ ਦੀਆਂ ਕਾਪੀਆਂ ਪ੍ਰਿੰਟਰ ਦੁਆਰਾ ਸਹੀ ਢੰਗ ਨਾਲ ਦਸਤਖਤ ਕਰਵਾਉਣ ਤੋਂ ਬਾਅਦ ਕੀਤੇ ਗਏ ਖਰਚ ਦੇ ਵੇਰਵਿਆਂ ਦੇ ਨਾਲ ਚੋਣ ਖਰਚ ਨਿਗਰਾਨੀ ਟੀਮ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਜੇਕਰ ਕਿਸੇ ਪੋਸਟਰ/ਪੈਂਫਲੈਟ ਵਿੱਚ ਕੋਈ ਵੀ ਅਜਿਹਾ ਮਾਮਲਾ ਜਾਂ ਸਮੱਗਰੀ ਹੈ ਜੋ ਅਪਮਾਨਜਨਕ ਜਾਂ ਇਤਰਾਜ਼ਯੋਗ ਹੈ ਜਿਵੇਂ ਕਿ ਧਰਮ, ਨਸਲ, ਜਾਤ, ਭਾਈਚਾਰੇ ਜਾਂ ਭਾਸ਼ਾ ਦੇ ਆਧਾਰ 'ਤੇ ਅਪੀਲ ਕਰਨਾ ਜਾਂ ਵਿਰੋਧੀ ਦੀ ਚਰਿੱਤਰ ਹੱਤਿਆ ਕਰਨਾ ਆਦਿ ਤਾਂ ਸਬੰਧਤ ਵਿਅਕਤੀਆਂ ਵਿਰੁੱਧ ਜ਼ਰੂਰੀ ਦੰਡਕਾਰੀ ਜਾਂ ਰੋਕਥਾਮ ਵਾਲੀ ਕਾਰਵਾਈ ਕੀਤੀ ਜਾਵੇਗੀ।

Related Post