Ludhiana ’ਚ ਸਰਪੰਚ ਤੇ ਪ੍ਰਸਿੱਧ ਵਕੀਲ ਮਨਪਿੰਦਰ ਸਿੰਘ ਨੇ ਨਿਗਲਿਆ ਜ਼ਹਿਰ; ਹੋਈ ਮੌਤ; ਇਹ ਸੀ ਵਜ੍ਹਾ
ਸੂਤਰਾਂ ਅਨੁਸਾਰ, ਉਨ੍ਹਾਂ ਦਾ ਪਰਿਵਾਰ ਨਾਲ ਕਈ ਸਾਲਾਂ ਤੋਂ ਚੱਲ ਰਿਹਾ ਅਣਬਣ ਇਸ ਤਣਾਅ ਦਾ ਮੁੱਖ ਕਾਰਨ ਸੀ। ਘਰ ਵਿੱਚ ਰੋਜ਼ਾਨਾ ਹੋਣ ਵਾਲੇ ਝਗੜੇ ਅਤੇ ਵਿਵਾਦਾਂ ਨੇ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਅਫ਼ਸੋਸਨਾਕ ਕਦਮ ਚੁੱਕਿਆ।
Ludhiana News : ਪੰਜਾਬ ਦੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਜੋਧਾਂ ਦੇ ਪਿੰਡ ਵਿੱਚ ਇੱਕ ਦਰਦਨਾਕ ਘਟਨਾ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੋਧਾਂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਰਤਨ ਦੇ ਸਰਪੰਚ ਅਤੇ ਪ੍ਰਸਿੱਧ ਵਕੀਲ ਮਨਪਿੰਦਰ ਸਿੰਘ ਨੇ ਆਪਣੇ ਘਰ ਦੇ ਚੁਬਾਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਘਟਨਾ ਨੇ ਨਾ ਸਿਰਫ਼ ਪਿੰਡ ਵਾਸੀਆਂ ਨੂੰ ਸੋਗ ਵਿੱਚ ਡੁੱਬ ਦਿੱਤਾ ਹੈ ਬਲਕਿ ਵਕੀਲ ਭਾਈਚਾਰੇ ਵਿੱਚ ਵੀ ਡੂੰਘੀ ਉਦਾਸੀ ਫੈਲਾ ਦਿੱਤੀ ਹੈ।
ਮਨਪਿੰਦਰ ਸਿੰਘ, ਜੋ ਪਿੰਡ ਰਤਨ ਦੇ ਸਰਪੰਚ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੀ ਵਕਾਲਤ ਦੇ ਖੇਤਰ ਵਿੱਚ ਮਸ਼ਹੂਰ ਸਨ, ਕਾਫ਼ੀ ਸਮੇਂ ਤੋਂ ਗੰਭੀਰ ਮਾਨਸਿਕ ਤਣਾਅ ਨਾਲ ਜੂਝ ਰਹੇ ਸਨ।
ਸੂਤਰਾਂ ਅਨੁਸਾਰ, ਉਨ੍ਹਾਂ ਦਾ ਪਰਿਵਾਰ ਨਾਲ ਕਈ ਸਾਲਾਂ ਤੋਂ ਚੱਲ ਰਿਹਾ ਅਣਬਣ ਇਸ ਤਣਾਅ ਦਾ ਮੁੱਖ ਕਾਰਨ ਸੀ। ਘਰ ਵਿੱਚ ਰੋਜ਼ਾਨਾ ਹੋਣ ਵਾਲੇ ਝਗੜੇ ਅਤੇ ਵਿਵਾਦਾਂ ਨੇ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਅਫ਼ਸੋਸਨਾਕ ਕਦਮ ਚੁੱਕਿਆ। ਕੱਲ੍ਹ ਰਾਤ ਨੂੰ ਉਨ੍ਹਾਂ ਨੇ ਕਿਸੇ ਕੱਪੜੇ ਨਾਲ ਗਲ ਫਾਹਾ ਲਿਆ ਜਿਸ ਨੇ ਉਨ੍ਹਾਂ ਦੀ ਜਾਨ ਲੈ ਲਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ ਪ੍ਰਸਿੱਧ ਡੀਐਮਸੀ ਹਸਪਤਾਲ ਲੈ ਕੇ ਗਏ। ਪਰ ਉਨ੍ਹਾਂ ਦੀ ਹਾਲਤ ਏਨੀ ਨਾਜ਼ੁਕ ਹੋ ਚੁੱਕੀ ਸੀ ਕਿ ਰਸਤੇ ਵਿੱਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਘਟਨਾ ਨੇ ਮਾਨਸਿਕ ਸਿਹਤ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਸਮਾਜ ਵਿੱਚ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੱਜ ਸ਼ਾਮੀ ਅੰਤਿਮ ਸੰਸਕਾਰ 5:30 ਵਜੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Mohali ’ਚ ਦਿਨ ਦਿਹਾੜੇ ਕਤਲ; ਅਦਾਲਤ ’ਚ ਤਰੀਕ ਭੁਗਤਣ ਆਏ ਸਖਸ਼ ਨੂੰ ਮਾਰੀ ਗੋਲੀ