Ludhiana West by-election : ਭਾਜਪਾ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਪੰਜ ਮੰਡਲਾਂ ਦੇ ਇੰਚਾਰਜ ਨਿਯੁਕਤ

Ludhiana West by-election : ਲੁਧਿਆਣਾ ਵੈਸਟ ਵਿਧਾਨ ਸਭਾ ਉਪ-ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪਹਿਲਾਂ ਹੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਪ੍ਰਭਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਸੌਂਪੀ ਹੋਈ ਸੀ। ਹੁਣ ਵੈਸਟ ਵਿਧਾਨ ਸਭਾ ਦੇ ਪੰਜ ਮੰਡਲਾਂ ਦੇ ਇੰਚਾਰਜ ਵੀ ਨਿਯੁਕਤ ਕਰ ਦਿੱਤੇ ਗਏ

By  Shanker Badra May 31st 2025 08:18 AM

Ludhiana West by-election : ਲੁਧਿਆਣਾ ਵੈਸਟ ਵਿਧਾਨ ਸਭਾ ਉਪ-ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪਹਿਲਾਂ ਹੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਪ੍ਰਭਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਸੌਂਪੀ ਹੋਈ ਸੀ। ਹੁਣ ਵੈਸਟ ਵਿਧਾਨ ਸਭਾ ਦੇ ਪੰਜ ਮੰਡਲਾਂ ਦੇ ਇੰਚਾਰਜ ਵੀ ਨਿਯੁਕਤ ਕਰ ਦਿੱਤੇ ਗਏ ।  

ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਰਿਸ਼ੀ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮੀਤ -ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਰਹਿਣਗੇ। ਪਠਾਨਕੋਟ ਤੋਂ ਵਿਧਾਇਕ ਅਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਭਾਰਤ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਸਾਬਕਾ ਮਹਾਮੰਤਰੀ ਜਗਮੋਹਨ ਰਾਜੂ  ਰਹਿਣਗੇ। 

ਇਸੇ ਤਰ੍ਹਾਂ ਸਾਬਕਾ ਸੂਬਾ ਪ੍ਰਧਾਨ  ਸ਼ਵੇਤ ਮਲੀਕ ਅਗਰ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਸੂਬਾ ਮਹਾਮੰਤਰੀ ਰਾਕੇਸ਼ ਰਾਠੌੜ ਰਹਿਣਗੇ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਐਸ.ਬੀ.ਐਸ. ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮਹਾਮੰਤਰੀ ਪਰਮਿੰਦਰ ਬਰਾੜ ਰਹਿਣਗੇ। ਸਾਬਕਾ ਮੰਤਰੀ ਪੰਜਾਬ ਤਿਕਸ਼ਣ ਸੂਦ ਘੁਮਾਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮੀਤ -ਪ੍ਰਧਾਨ ਸੁਭਾਸ਼ ਸ਼ਰਮਾ ਰਹਿਣਗੇ।

Related Post