Mehakpreet Kaur Dhillon: ਪਿਤਾ ਦੀ ਮੌਤ ਪਿੱਛੋਂ ਮਾਂ ਦਾ ਸਹਾਰਾ ਬਣੀ ਮਹਿਕਪ੍ਰੀਤ ਕੌਰ, 12 ਏਕੜ ਕਰ ਰਹੀ ਹੈ ਖੇਤੀ...

Mehakpreet Kaur Dhillon: ਸਮਾਣਾ ਦੇ ਪਿੰਡ ਗੜੀ ਨਜ਼ੀਰ ਦੀ ਮਹਿਕਪ੍ਰੀਤ ਕੌਰ ਢਿੱਲੋਂ 12ਵੀਂ ਜਮਾਤ ਵਿਚ ਪੜ੍ਹਦੀ ਰਹੀ ਹੈ ਅਤੇ ਮਾਂ-ਧੀ 12 ਏਕੜ ਉਤੇ ਖੇਤੀ ਕਰ ਰਹੀਆਂ ਹਨ।

By  Amritpal Singh June 14th 2023 06:32 PM -- Updated: June 14th 2023 06:59 PM

Mehakpreet Kaur Dhillon: ਸਮਾਣਾ ਦੇ ਪਿੰਡ ਗੜੀ ਨਜ਼ੀਰ ਦੀ ਮਹਿਕਪ੍ਰੀਤ ਕੌਰ ਢਿੱਲੋਂ 12ਵੀਂ ਜਮਾਤ ਵਿਚ ਪੜ੍ਹਦੀ ਰਹੀ ਹੈ ਅਤੇ ਮਾਂ-ਧੀ 12 ਏਕੜ ਉਤੇ ਖੇਤੀ ਕਰ ਰਹੀਆਂ ਹਨ। ਪਿਤਾ ਦੀ ਮੌਤ ਤੋਂ ਬਾਅਦ ਇਕਲੌਤੀ ਧੀ ਆਪਣੀ ਮਾਂ ਦਾ ਸਹਾਰਾ ਬਣੀ ਤੇ ਇਸ ਸਮੇਂ 12 ਏਕੜ ਖੇਤੀ ਕਰ ਰਹੀ ਹੈ। 


ਮਹਿਕਪ੍ਰੀਤ ਨੇ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਖੇਤ ਜਾਣਾ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਕਿਸੇ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਸੀ ਪਰ ਕੁਝ ਸਮੇਂ ਤੋਂ ਉਸ ਦੀ ਇਕਲੌਤੀ ਬੇਟੀ ਆਪਣੇ ਰਵਾਇਤੀ ਕੰਮ ਵਿਚ ਜੁਟ ਗਈ। ਮਹਿਕਪ੍ਰੀਤ ਦੀ ਮਾਂ ਕੁਲਵਿੰਦਰ ਕੌਰ ਨੇ ਉਸ ਨੂੰ ਹੌਸਲਾ ਦਿੱਤਾ। ਉਹ 12ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਉਸ ਤੋਂ ਬਾਅਦ ਖੇਤੀ ਕਰਦੀ ਹੈ। ਆਪਣੀ 12 ਏਕੜ ਜ਼ਮੀਨ 'ਤੇ ਝੋਨਾ-ਕਣਕ ਦੀ ਫਸਲ ਬੀਜਣ ਤੋਂ ਬਾਅਦ ਉਹ ਖੁਦ ਮੰਡੀਆਂ 'ਚ ਵੇਚਣ ਲਈ ਜਾਂਦੀ ਹੈ।




ਉਹ ਯਾਦ ਕਰਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਅੱਧੇ ਦਿਨ ਲਈ ਸਕੂਲ ਤੋਂ ਘਰ ਲੈ ਕੇ ਆਉਂਦੇ ਸਨ ਕਿ “ਚਲ ਪੁੱਟ ਆਜ ਖੇਤ ਚਲਦੇ ਹਾਂ । ਉਸਨੇ ਕਿਹਾ ਕਿ ਭਾਵੇਂ ਉਸਦੀ ਮਾਂ ਉਸਨੂੰ ਖੇਤੀ ਵਿੱਚ ਸ਼ਾਮਲ ਕਰਨ ਦੇ ਉਸਦੇ ਪਿਤਾ ਦੇ ਫੈਸਲੇ 'ਤੇ ਇਤਰਾਜ਼ ਕਰਦੇ ਸੀ, ਪਰ ਬਾਅਦ ਚ ਉਨ੍ਹਾਂ ਨੇ ਹਮੇਸ਼ਾ ਉਸਨੂੰ ਇੱਕ ਪੁੱਤਰ ਵਾਂਗ ਪੇਸ਼ ਕੀਤਾ ਅਤੇ ਉਸਨੂੰ "ਮੇਰਾ ਸ਼ੇਰ ਪੁਤ" ਕਿਹਾ।


ਸਿਰਫ 19 ਸਾਲ ਦੀ ਉਮਰ ਵਿੱਚ ਇਹ ਬੱਚੀ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ। ਉਹ ਆਪਣੀ ਮਾਂ ਦਾ ਸਹਾਰਾ ਬਣ ਗਈ ਹੈ। ਉਹ ਖੁਦ ਖੇਤ ਵਿੱਚ ਟਰੈਕਟਰ ਚਲਾ ਕੇ ਝੋਨੇ ਲਈ ਖੇਤ ਤਿਆਰ ਕਰ ਰਹੀ ਹੈ। ਮਹਿਕਪ੍ਰੀਤ ਦੀ ਮਾਤਾ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਮੈਨੂੰ ਹੌਸਲਾ ਦਿੱਤਾ ਹੈ ਅਤੇ ਮੈਨੂੰ ਬੇਟੇ ਦੀ ਘਾਟ ਦਾ ਅਹਿਸਾਸ ਨਹੀਂ ਹੋਣ ਦਿੱਤਾ। ਮਹਿਕਪ੍ਰੀਤ 12 ਏਕੜ ਜ਼ਮੀਨ 'ਤੇ ਸਾਰੀ ਖੇਤੀ ਖੁਦ ਕਰ ਰਹੀ ਹੈ।



Related Post