Sand Mafia Attack On Police: ਨਾਜਾਇਜ਼ ਮਾਈਨਿੰਗ ਰੋਕਣ ਗਏ ਅਫਸਰਾਂ ’ਤੇ ਰੇਤ ਮਾਫੀਆ ਦੇ ਗੁੰਡਿਆ ਨੇ ਕੀਤਾ ਹਮਲਾ
ਦੱਸ ਦਈਏ ਕਿ ਜਿਨ੍ਹਾਂ ਰੇਤ ਮਾਫੀਆ ਨੇ ਅਫਸਰਾਂ ’ਤੇ ਹਮਲਾ ਕੀਤਾ ਸੀ ਉਨ੍ਹਾਂ ਦੇ ਖਿਲਾਫ ਸ਼ਾਹਕੋਟ ਥਾਣੇ ’ਚ 29 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
Sand Mafia Attack On Police: ਫਰੀਦਕੋਟ ’ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਅਫਸਰਾਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਾਈਨਿੰਗ ਵਿਭਾਗ ਦੇ ਅਫਸਰਾਂ ਨਾਲ ਰੇਤ ਮਾਫੀਆ ਦੇ ਗੁੰਡਿਆਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਜੋਖਿਮ ’ਚ ਦੇਖਦੇ ਹੋਏ ਮੌਕੇ ’ਤੇ ਮੌਜੂਦ ਗੰਨਮੈਨ ਨੇ ਹਵਾਈ ਫਾਇਰ ਕਰ ਅਫਸਰਾਂ ਦੀ ਜਾਨ ਨੂੰ ਬਚਾਇਆ।
ਦੱਸ ਦਈਏ ਕਿ ਜਿਨ੍ਹਾਂ ਰੇਤ ਮਾਫੀਆ ਨੇ ਅਫਸਰਾਂ ’ਤੇ ਹਮਲਾ ਕੀਤਾ ਸੀ ਉਨ੍ਹਾਂ ਦੇ ਖਿਲਾਫ ਸ਼ਾਹਕੋਟ ਥਾਣੇ ’ਚ 29 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਅਫਸਰਾਂ ਦੀਆਂ ਗੱਡੀਆਂ ਨੂੰ ਵੀ ਭੰਨਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਜਗਸੀਰ ਸਿੰਘ ਦੀ ਜਲੰਧਰ ਸ਼ਾਹਕੋਟ ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ ਡਿਊਟੀ ਲਗਾਈ ਗਈ ਸੀ। ਮੌਕੇ ’ਤੇ ਜਦੋ ਜਗਸੀਰ ਸਿੰਘ ਆਪਣੇ ਸਾਥੀਆਂ ਦੇ ਨਾਲ ਪਹੁੰਚਿਆਂ ਤਾਂ ਨਾਜਾਇਜ਼ ਮਾਈਨਿੰਗ ਨਾਲ ਭਰੇ ਗਏ ਦੋ ਟਰੈਕਟਰ ਰੇਤਾਂ ਦੇ ਬਰਾਮਦ ਹੋਏ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਖਦੇ ਹੋਏ 30 ਤੋਂ 35 ਲੋਕਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਗਸੀਰ ਸਿੰਘ ਤੇ ਉਨ੍ਹਾਂ ਦੇ ਨਾਲ ਮੌਜੂਦ ਅਫਸਰਾਂ ’ਤੇ ਹਮਲਾ ਕਰ ਦਿੱਤਾ। ਅਫਸਰਾਂ ਨੇ ਮੌਕੇ ਤੋਂ ਭੱਜ ਕੇ ਸ਼ਾਹਕੋਟ ਹਾਈਟੈਕ ਨਾਕੇ ’ਤੇ ਜਾ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਕੈਨੇਡਾ ਦੇ ਜੈਵਿਸ਼ ਗਰਲਜ਼ ਸਕੂਲ ਵਿੱਚ ਗੋਲੀਬਾਰੀ, ਕਾਲੇ ਰੰਗ ਦੀ ਕਾਰ ਵਿੱਚ ਆਏ ਸਨ ਹਮਲਾਵਰ