MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ
ਘੱਟੋ-ਘੱਟ ਸਮਰਥਨ ਮੁੱਲ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਨਿਰਧਾਰਤ ਕੀਤਾ ਗਿਆ ਹੈ। ਮੰਤਰੀ ਮੰਡਲ ਨੇ 2026-27 ਲਈ 14 ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਮੰਤਰੀ ਮੰਡਲ ਨੇ 2026-27 ਸੀਜ਼ਨ ਲਈ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਲਈ 2.60 ਲੱਖ ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ’ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਕਿਸਾਨਾਂ ਨੂੰ ਮਜ਼ਬੂਤ ਆਮਦਨ ਸਹਾਇਤਾ ਪ੍ਰਦਾਨ ਕਰਨਾ ਹੈ।
ਘੱਟੋ-ਘੱਟ ਸਮਰਥਨ ਮੁੱਲ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਨਿਰਧਾਰਤ ਕੀਤਾ ਗਿਆ ਹੈ। ਮੰਤਰੀ ਮੰਡਲ ਨੇ 2026-27 ਲਈ 14 ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਨੇ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਧਾ ਦਿੱਤਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਾਹੇਵੰਦ ਭਾਅ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ।
ਝੋਨੇ ਅਤੇ ਹੋਰ ਫਸਲਾਂ ਲਈ ਨਵਾਂ MSP
ਸਰਕਾਰ ਨੇ ਬੁੱਧਵਾਰ ਨੂੰ 2026-27 ਦੇ ਸਾਉਣੀ ਮਾਰਕੀਟਿੰਗ ਸੀਜ਼ਨ ਲਈ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ (MSP) ₹72 ਵਧਾ ਕੇ ₹2,441 ਪ੍ਰਤੀ ਕੁਇੰਟਲ ਕਰ ਦਿੱਤਾ।
| ਫਸਲ | ਘੱਟੋ-ਘੱਟ ਸਮਰਥਨ ਮੁੱਲ 2026-27 (ਰੁ/ਕੁਇੰਟਲ) | ਪਿਛਲਾ MSP 2025-26 | ਵਾਧਾ |
| ਝੋਨਾ (ਆਮ) | ₹2441 | ₹2369 | ₹72 |
| ਝੋਨਾ (ਗ੍ਰੇਡ ਏ) | ₹2461 | ₹2389 | ₹72 |
| ਜਵਾਰ (ਹਾਈਬ੍ਰਿਡ) | ₹4023 | ₹3699 | ₹324 |
| ਜਵਾਰ (ਮਾਲਦਾਂਡੀ) | ₹4073 | ₹3749 | ₹324 |
| ਬਾਜਰਾ | ₹2900 | ₹2775 | ₹125 |
| ਰਾਗੀ | ₹5205 | ₹4886 | ₹319 |
| ਮੱਕੀ | ₹2410 | ₹2400 | ₹10 |
| ਅਰਹਰ | ₹8450 | ₹8000 | ₹450 |
| ਮੂੰਗ | ₹8780 | ₹8768 | ₹12 |
| ਉੜਦ | ₹8200 | ₹7800 | ₹400 |
| ਮੂੰਗਫਲੀ | ₹7517 | ₹7263 | ₹254 |
| ਸੂਰਜਮੁਖੀ ਬੀਜ | ₹8343 | ₹7721 | ₹622 |
| ਸੋਇਆਬੀਨ | ₹5708 | ₹5328 | ₹380 |
| ਤਿਲ | ₹10346 | ₹9846 | ₹500 |
| ਨਾਈਜਰ ਬੀਜ | ₹10052 | ₹9537 | ₹515 |
| ਕਪਾਹ (ਦਰਮਿਆਨਾ ਸਟੈਪਲ) | ₹8267 | ₹7710 | ₹557 |
| ਕਪਾਹ (ਲੰਬਾ ਸਟੈਪਲ) | ₹8667 | ₹8110 | ₹557 |