Wed, May 13, 2026
Whatsapp

MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ

ਘੱਟੋ-ਘੱਟ ਸਮਰਥਨ ਮੁੱਲ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਨਿਰਧਾਰਤ ਕੀਤਾ ਗਿਆ ਹੈ। ਮੰਤਰੀ ਮੰਡਲ ਨੇ 2026-27 ਲਈ 14 ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

Reported by:  PTC News Desk  Edited by:  Aarti -- May 13th 2026 06:46 PM
MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ

MSP Hike 2026 : ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਸਾਉਣੀ ਦੀ ਫਸਲਾਂ ਦੀ MSP ’ਚ ਵਾਧਾ, ਇੱਥੇ ਦੇਖੋ ਪੂਰੀ ਲੀਸਟ

ਕੇਂਦਰੀ ਮੰਤਰੀ ਮੰਡਲ ਨੇ 2026-27 ਸੀਜ਼ਨ ਲਈ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਲਈ 2.60 ਲੱਖ ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ’ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਕਿਸਾਨਾਂ ਨੂੰ ਮਜ਼ਬੂਤ ​​ਆਮਦਨ ਸਹਾਇਤਾ ਪ੍ਰਦਾਨ ਕਰਨਾ ਹੈ।

ਘੱਟੋ-ਘੱਟ ਸਮਰਥਨ ਮੁੱਲ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਨਿਰਧਾਰਤ ਕੀਤਾ ਗਿਆ ਹੈ। ਮੰਤਰੀ ਮੰਡਲ ਨੇ 2026-27 ਲਈ 14 ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਸਰਕਾਰ ਨੇ 2026-27 ਦੇ ਮਾਰਕੀਟਿੰਗ ਸੀਜ਼ਨ ਲਈ ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਧਾ ਦਿੱਤਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਾਹੇਵੰਦ ਭਾਅ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ।

ਝੋਨੇ ਅਤੇ ਹੋਰ ਫਸਲਾਂ ਲਈ ਨਵਾਂ MSP

ਸਰਕਾਰ ਨੇ ਬੁੱਧਵਾਰ ਨੂੰ 2026-27 ਦੇ ਸਾਉਣੀ ਮਾਰਕੀਟਿੰਗ ਸੀਜ਼ਨ ਲਈ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ (MSP) ₹72 ਵਧਾ ਕੇ ₹2,441 ਪ੍ਰਤੀ ਕੁਇੰਟਲ ਕਰ ਦਿੱਤਾ। 

ਫਸਲ ਘੱਟੋ-ਘੱਟ ਸਮਰਥਨ ਮੁੱਲ 2026-27 (ਰੁ/ਕੁਇੰਟਲ)ਪਿਛਲਾ MSP 2025-26ਵਾਧਾ
ਝੋਨਾ (ਆਮ)₹2441 ₹2369 ₹72
ਝੋਨਾ (ਗ੍ਰੇਡ ਏ)₹2461 ₹2389 ₹72
ਜਵਾਰ (ਹਾਈਬ੍ਰਿਡ) ₹4023 ₹3699 ₹324
ਜਵਾਰ (ਮਾਲਦਾਂਡੀ)  ₹4073 ₹3749 ₹324
ਬਾਜਰਾ ₹2900 ₹2775 ₹125
ਰਾਗੀ ₹5205 ₹4886 ₹319
ਮੱਕੀ ₹2410 ₹2400 ₹10
ਅਰਹਰ₹8450 ₹8000 ₹450
ਮੂੰਗ ₹8780 ₹8768 ₹12
ਉੜਦ₹8200 ₹7800 ₹400
ਮੂੰਗਫਲੀ₹7517 ₹7263 ₹254
ਸੂਰਜਮੁਖੀ ਬੀਜ₹8343 ₹7721 ₹622
ਸੋਇਆਬੀਨ₹5708 ₹5328 ₹380
ਤਿਲ₹10346 ₹9846 ₹500
ਨਾਈਜਰ ਬੀਜ₹10052 ₹9537 ₹515
ਕਪਾਹ (ਦਰਮਿਆਨਾ ਸਟੈਪਲ) ₹8267 ₹7710 ₹557
ਕਪਾਹ (ਲੰਬਾ ਸਟੈਪਲ)₹8667 ₹8110 ₹557

ਇਹ ਵੀ ਪੜ੍ਹੋ  : Gold Import Duty : PM Modi ਦੀ ਅਪੀਲ ਤੋਂ ਬਾਅਦ ਸਰਕਾਰ ਨੇ ਸੋਨੇ-ਚਾਂਦੀ 'ਤੇ ਦਰਾਮਦ ਟੈਕਸ 'ਚ ਕੀਤਾ ਵਾਧਾ, ਜਾਣੋ ਹੋਰ ਕਿਹੜੇ-ਕਿਹੜੇ ਟੈਕਸਾਂ 'ਚ ਕੀਤਾ ਵਾਧਾ

- PTC NEWS

Electrical Saftey authority

Top News view more...

Latest News view more...

PTC NETWORK
PTC NETWORK