Moga News : ਮੁੰਡਿਆਂ ਨੇ ਸਰਪੰਚ ਨੂੰ ਲਿਖਿਆ ਪੱਤਰ,ਕਿਹਾ -ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ, ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ

Moga News : ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਹਿੰਮਤਪੁਰਾ ਦੇ ਛੜੇ ਮੁੰਡਿਆਂ ਨੇ ਸਰਪੰਚ ਨੂੰ ਅਨੋਖਾ ਮੰਗ ਪੱਤਰ ਲਿਖਿਆ ਹੈ। ਇਸ ਅਨੋਖੇ ਮੰਗ ਪੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ 30 ਸਾਲ ਹੈ ਅਤੇ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ। ਨੌਜਵਾਨਾਂ ਨੇ ਲਿਖਿਆ ਹੈ ਕਿ ਪਿੰਡ ਦੇ ਲੋਕ ਛੜੇ ਕਹਿ ਕੇ ਬੁਲਾ ਰਹੇ ਹਨ ਅਤੇ ਇਸ ਲਈ ਵਿਆਹ ਕਰਵਾਇਆ ਜਾਵੇ। ਜੇਕਰ ਸਾਡਾ ਵਿਆਹ ਨਾ ਕਰਵਾਇਆ ਗਿਆ ਤਾਂ ਵੱਡਾ ਸੰਘਰਸ਼ ਕਰਾਂਗੇ

By  Shanker Badra August 18th 2025 02:55 PM -- Updated: August 18th 2025 02:58 PM

Moga News : ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਹਿੰਮਤਪੁਰਾ ਦੇ ਛੜੇ ਮੁੰਡਿਆਂ ਨੇ ਸਰਪੰਚ ਨੂੰ ਅਨੋਖਾ ਮੰਗ ਪੱਤਰ ਲਿਖਿਆ ਹੈ। ਇਸ ਅਨੋਖੇ ਮੰਗ ਪੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ 30 ਸਾਲ ਹੈ ਅਤੇ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ। ਨੌਜਵਾਨਾਂ ਨੇ ਲਿਖਿਆ ਹੈ ਕਿ ਪਿੰਡ ਦੇ ਲੋਕ ਛੜੇ ਕਹਿ ਕੇ ਬੁਲਾ ਰਹੇ ਹਨ ਅਤੇ ਇਸ ਲਈ ਵਿਆਹ ਕਰਵਾਇਆ ਜਾਵੇ। ਜੇਕਰ ਸਾਡਾ ਵਿਆਹ ਨਾ ਕਰਵਾਇਆ ਗਿਆ ਤਾਂ ਵੱਡਾ ਸੰਘਰਸ਼ ਕਰਾਂਗੇ।

 ਨੌਜਵਾਨਾਂ ਦੇ ਵਿਆਹ ਨਾ ਹੋਣ ਸਬੰਧੀ ਲਿਖਿਆ ਇਹ ਪੱਤਰ

 ਇਸ ਚਿੱਠੀ ਵਿੱਚ ਲਿਖਿਆ ਹੈ ਕਿ "ਅਸੀਂ 30 ਸਾਲਾਂ ਨੌਜਵਾਨ ਆਪਣੇ ਵਿਆਹ ਕਰਵਾਉਣਾ ਚਾਹੁੰਦੇ ਹਾਂ ,ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ। ਅਸੀਂ ਬਹੁਤ ਦੁਖੀ ਹਾਂ, ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰਦੇ ਹਨ। ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਸਰਪੰਚ ਹਿੰਮਤਪੁਰਾ ਨੂੰ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵੱਧ ਸਕੇ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ। 

ਉਨ੍ਹਾਂ ਲਿਖਿਆ ਸਾਡੇ ਵੱਲ ਪਹਿਲ ਦੇ ਅਧਾਰ 'ਤੇ ਧਿਆਨ ਦਿੱਤਾ ਜਾਵੇ। ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਹ ਲਹਿਰ ਪੂਰੇ ਪੰਜਾਬ ਵਿੱਚ ਜ਼ੋਰ ਫੜ ਰਹੀ ਹੈ ,ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ।

ਦੱਸ ਦਈਏ ਕਿ ਪੱਤਰ ਦੇ ਅਖੀਰ ਵਿੱਚ ਕੁਝ ਨੌਜਵਾਨਾਂ ਨੇ ਹਸਤਾਖਸ਼ਰ ਵੀ ਕੀਤੇ ਹੋਏ ਹਨ। ਫਿਲਹਾਲ ਇਸ ਸਬੰਧੀ ਪਿੰਡ ਦੇ ਸਰਪੰਚ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਿਕ ਇਹ ਪੱਤਰ ਸਿਰਫ 'ਤੇ ਸਿਰਫ ਮਜ਼ਾਕੀਆ ਤੌਰ 'ਤੇ ਸਰਪੰਚ ਨੂੰ ਲਿਖਿਆ ਗਿਆ ਸੀ !


 


 




Related Post