Mohali ਪੁਲਿਸ ਨੇ ਫਰਜ਼ੀ ਸਰਕਾਰੀ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ, ਫਰਜ਼ੀ ਦਸਤਾਵੇਜਾਂ ਦੇ ਆਧਾਰ ਤੇ ਮੰਗ ਰਿਹਾ ਸੀ ਦਫ਼ਤਰ ਅਤੇ ਗੰਨਮੈਨ

Mohali News : ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਇੱਕ ਨੌਸਰਬਾਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸਰਬਾਜ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਹਾਲਵਾਸੀ ਪਿੰਡ ਝੁਝਾਰ ਨਗਰ ਵੱਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀ ਵੱਲੋਂ ਫਰਜ਼ੀ ਦਸਤਾਵੇਜਾਂ ਦੇ ਆਧਾਰ 'ਤੇ ਸਰਕਾਰੀ ਇਮਾਰਤ ਵਿੱਚ ਦਫ਼ਤਰ ਦੀ ਮੰਗ ਕੀਤੀ ਗਈ ਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਤੋਂ ਗੰਨਮੈਨ ਵੀ ਮੰਗੇ ਗਏ ਸਨ

By  Shanker Badra August 21st 2025 08:29 AM

Mohali News : ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਇੱਕ ਨੌਸਰਬਾਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸਰਬਾਜ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਹਾਲਵਾਸੀ ਪਿੰਡ ਝੁਝਾਰ ਨਗਰ ਵੱਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀ ਵੱਲੋਂ ਫਰਜ਼ੀ ਦਸਤਾਵੇਜਾਂ ਦੇ ਆਧਾਰ 'ਤੇ ਸਰਕਾਰੀ ਇਮਾਰਤ ਵਿੱਚ ਦਫ਼ਤਰ ਦੀ ਮੰਗ ਕੀਤੀ ਗਈ ਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਤੋਂ ਗੰਨਮੈਨ ਵੀ ਮੰਗੇ ਗਏ ਸਨ।

ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਆਰੋਪ ਵੱਲੋਂ ਇੱਕ ਵੀਆਈਪੀ ਬਣ ਕੇ ਨਹੀਂ ਸਰਕਾਰੀ ਸਮਾਗਮਾਂ ਵਿੱਚ ਵੀ ਸ਼ਿਰਕਤ ਕੀਤੀ ਗਈ ਸੀ ਅਤੇ ਆਪਣੇ ਆਪ ਨੂੰ ਭਾਰਤ ਸਰਕਾਰ ਦੇ ਸੂਚਨਾ ਮੰਤਰਾਲੇ ਦਾ ਇੱਕ ਉੱਚ ਅਧਿਕਾਰੀ ਦੱਸਦਾ ਸੀ। ਜਿਸ ਸਬੰਧੀ ਸ਼ਿਕਾਇਤ ਮਿਲਣ 'ਤੇ ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਆਰੋਪੀ ਨੂੰ ਝੁਝਾਰ ਨਗਰ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। 

ਫਿਲਹਾਲ ਦੀ ਘੜੀ ਆਰੋਪੀ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ। ਇਸ ਦੌਰਾਨ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


 

Related Post