ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ

ਦੱਸ ਦਈਏ ਕਿ ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦਾ ਇਲਜ਼ਾਮ ਲੱਗਿਆ ਹੈ। ਕੰਪਨੀ ਵੱਲੋਂ ਇਹ ਖਾਣਾ ਪੰਜ ਸੈਂਟਰਾਂ ਦੇ ਲਈ ਆਇਆ ਸੀ ਜਿਸ ’ਚ ਉੱਲੀ ਲੱਗੀ ਹੋਈ ਹੈ।

By  Aarti July 30th 2024 11:52 AM -- Updated: July 30th 2024 12:12 PM

Kharar Anganwadi Center : ਖਰੜ ਦੇ ਆਂਗਣਵਾੜੀ ਸੈਂਟਰ ਦੋ ’ਚ ਖ਼ਰਾਬ ਖਾਣਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਔਰਤਾਂ ਤੇ ਬੱਚਿਆਂ ਨੂੰ ਦੇਣ ਵਾਲੇ ਖਾਣੇ ’ਚ ਉੱਲੀ ਲੱਗੀ ਹੋਈ ਸੀ। ਦਰਅਸਲ ਇਹ ਖਾਣਾ ਪਿੰਡ ਦਾਓ ਦੀ ਆਂਗਣਵਾੜੀ ਸੈਂਟਰ 2 ’ਚ ਆਇਆ ਹੈ ਜਿੱਥੇ ਕੰਪਨੀ ਵੱਲੋਂ ਉੱਲੀ ਲੱਗਿਆ ਹੋਇਆ ਖਾਣਾ ਦਿੱਤਾ ਗਿਆ ਹੈ। 

ਦੱਸ ਦਈਏ ਕਿ ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦਾ ਇਲਜ਼ਾਮ ਲੱਗਿਆ ਹੈ।  ਕੰਪਨੀ ਵੱਲੋਂ ਇਹ ਖਾਣਾ ਪੰਜ ਸੈਂਟਰਾਂ ਦੇ ਲਈ ਆਇਆ ਸੀ ਜਿਸ ’ਚ ਉੱਲੀ ਲੱਗੀ ਹੋਈ ਹੈ। 


ਮੌਕੇ ’ਤੇ ਮੌਜੂਦ ਆਂਗਣਵਾੜੀ ਵਰਕਰਾਂ ’ਚ ਕੰਮ ਕਰਨ ਵਾਲੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪਹਿਲਾਂ ਵੀ ਦੱਸਿਆ ਹੋਇਆ ਹੈ ਪਰ ਇਸ ਵੱਲੋਂ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਜੇਕਰ ਇਹ ਖਾਣਾ ਉਹ ਲੋਕਾਂ ਨੂੰ ਦੇ ਦਿੰਦੇ ਹਨ ਤਾਂ ਸਾਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਆ ਜਾਂਦੀ ਹੈ। 

ਕਾਬਿਲੇਗੌਰ ਹੈ ਕਿ ਬੀਤੇ ਦਿਨ ਸੰਸਦ ’ਚ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਆਂਗਣਵਾੜੀ ਸੈਂਟਰਾਂ ਅਤੇ ਵਰਕਾਂ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ’ਚ ਗੈਰ ਮਿਆਰੀ ਫੂਡ ਸਪਲੀਮੈਂਟ ਭੇਜਣ ਕਾਰਨ ਕਰੋੜਾਂ ਦਾ ਘੁਟਾਲਾ ਹੋਇਆ ਹੈ। ਘੁਟਾਲੇ ਦਾ ਖੁਲਾਸਾ ਕਰਨ ’ਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ।  

ਇਹ ਵੀ ਪੜ੍ਹੋ: Ludhiana News : ਬਾਡੀ ਬਿਲਡਰ ਨੂੰ ਰੀਲ ਬਣਾਉਣੀ ਪਈ ਮਹਿੰਗੀ, ਅੱਧੀ ਰਾਤ ਨੂੰ ਕੱਪੜੇ ਲਾਹ ਸੜਕਾਂ ’ਤੇ ਕਰ ਰਿਹਾ ਸੀ ਸਟੰਟ !

Related Post